ਪੰਨਾ:ਕੂਕਿਆਂ ਦੀ ਵਿਥਿਆ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਫ਼ੀਆ ਨਿਗਰਾਨੀ ਹੇਠ

પપ

(੨)

ੴ ਸਤਿਗੁਰ ਪ੍ਰਸਾਦਿ॥

ਨਾਲ ਦੀ ਚਿੱਠੀ ਸਭ ਸਿੰਘਾਂ ਪ੍ਰਤੀ ਪੜ੍ਹ ਸੁਣਾਉਣੀ। ਇਥੇ ਦੇ ਸਿੰਘਾਂ ਦੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਥਾਂ ਟਿਕਾਣੇ ਦਾ ਪਤਾ ਦਿੰਦੇ ਰਹੋ ਜੀ। ਅਸੀਂ ਆਪ ਦੇ ਏਥੇ ਦਰਸ਼ਨਾਂ ਦੇ ਚਾਹਵਾਨ ਹਾਂ। ਤੁਹਾਨੂੰ ਗਿਆਂ ਨੂੰ ਢੇਰ ਚਿਰ ਹੋ ਗਿਆ ਹੈ, ਏਧਰ ਨੂੰ ਛੇਤੀ ਹੀ ਮੋੜੇ ਪਾਓ। ਅਸੀਂ ਇਤਨਾ ਚਿਰ ਆਪ ਤੋਂ ਵਿਛੜੇ ਨਹੀਂ ਰਹਿ ਸਕਦੇ।*

ਇਸ ਤੋਂ ਬਾਦ ਇਹ ਫੈਸਲਾ ਹੋਇਆ ਕਿ ਸੂੰਹਿਆਂ ਦੀ ਰੀਪੋਰਟ ਦੀ ਸਚਾਈ ਨੂੰ ਪਰਖਣ ਲਈ ਜਾਲੰਧਰੋਂ ਚਾਰ ਆਦਮੀ ਹੋਰ ਭੇਸ ਬਦਲਾ ਕੇ ਭੇਜੇ ਜਾਣ। ਇਹ ਆਦਮੀ ਚੰਗੀ ਪੋਜ਼ੀਸ਼ਨ ਵਾਲੇ ਦੱਸੀਦੇ ਸਨ, ਪਰ ਰੀਪੋਰਟ ਵਿਚ ਇਨ੍ਹਾਂ ਦੇ ਨਾਮ ਨਹੀਂ ਦਿੱਤੇ ਹੋਏ।


  • ਇਹ ਚਿੱਠੀਆਂ ਗੁਰਮੁਖੀ ਵਿਚ ਸਨ। ਕੂਕਿਆਂ ਸੰਬੰਧੀ ਕਾਗਜ਼ਾਤ (ਪੰਨਾ ੧੫) ਵਿਚ ਇੰਸਪੈਕਟਰ ਜਨਰਲ ਦੀ ਰੀਪੋਰਟ,ਮਰੀ, ੨੮ ਜੂਨ ੧੮੬੩,ਵਿਚ ਇਨ੍ਹਾਂ ਦਾ ਅੰਗਰੇਜ਼ੀ ਵਿਚ ਉਲਝਾ ਦਿੱਤਾ ਹੋਇਆ ਹੈ ਜਿਥੋਂ ਇਨ੍ਹਾਂ ਨੂੰ ਮੁੜ ਪੰਜਾਬੀ ਵਿਚ ਪੁੱਲਥਿਆ ਹੈ। ਚਿੱਠੀ ਨੰਬਰ ੧ ਸੌ ਸਾਖੀ ਦੀ ਇਕ ਸਾਖੀ ਦੇ ਆਧਾਰ ਪੁਰ ਲਿਖੀ ਹੋਈ ਹੈ ਜੋ ਉਸ ਵੇਲੇ ਲੋਕਾਂ ਪਰ ਭਾਈ ਰਾਮ ਸਿੰਘ ਦੀ ਪ੍ਰਭੂਤਾ ਬਿਠਾਉਣ ਲਈ ਸਪਸ਼ਟ ਮਨਘੜਤ ਮਿਲਾਵਟ ਹੈ ਅਤੇ ਗਲਤ ਤੌਰ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਮੜ੍ਹੀ ਗਈ ਹੈ। ਸੰਮਤ ੧੯੨੧-੨੨ ਦੇ ਵਾਕਿਆਤ ਭਾਈ ਰਾਮ ਸਿੰਘ ਦਾ ਜੀਵਨ, ਅਤੇ ਕੁਕਿਆਂ ਦਾ ਇਤਿਹਾਸ ਇਸ ਗੱਲ ਦੇ ਗਵਾਹ ਹਨ ਕਿ ਇਸ ਚਿਠੀ ਦੀ ਕੋਈ ਭੀ ਪੇਸ਼ੀਨਗੋਈ ਪੂਰੀ ਨਹੀਂ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਰਾਮ ਸਿੰਘ ਨੂੰ ਸੌ ਸਾਖੀ ਪਰ ਕੁਝ ਕੁ ਯਕੀਨ ਬੱਝ ਗਿਆ ਹੋਇਆ ਜਾਪਦਾ ਹੈ ਪਰ ਇਹ ਗੱਲ ਨਹੀਂ ਮੰਨੀ ਜਾ ਸਕਦੀ ਕਿ ਇਸ ਵਿਚ ਮਿਲਾਵਟ · ਉਨਾਂ ਦੀ ਮਰਜ਼ੀ ਯਾ ਇਸ਼ਾਰੇ ਨਾਲ ਹੋਈ ਹੋਵੇ। ਇਹ ਕੰਮ ਕਿਸੇ ਸ਼ਰਧਾਲੂ ਦਾ ਹੋ ਸਕਦਾ ਹੈ ਜਿਵੇਂ ਕਿ ਬਾਦ ਵਿਚ ਇਸ ਕਿਸਮ ਦੀ, ਮਿਲਾਵਟ ਦੇ ਇਤਿਹਾਸ ਵਿਚ ਹੋਣ ਦੇ ਕਈ ਸਬੂਤ ਮਿਲਦੇ ਹਨ।