ਪੰਨਾ:ਕੂਕਿਆਂ ਦੀ ਵਿਥਿਆ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੫੬ ਕੁਕਿਆਂ ਦੀ ਵਿੱਥਿਆ ਇਨਾਂ ਚੌਹਾਂ ਵਿਚੋਂ ਕੇਵਲ ਦੋ ਆਦਮੀ ਹੀ ਭੇਸ ਬਦਲਾਉਣ ਵਿਚ ਸਫਲ ਹੋ ਸਕੇ । ਇਸ ਵੇਲੇ ਭਾਈ ਰਾਮ ਸਿੰਘ ਚੂੰਕਿ ਪੁਲੀਸ ਦੀ ਨਜ਼ਰ ਹੇਠਾਂ ਸਨ ਇਸ ਲਈ ਉਨਾਂ ਨੂੰ ਇਨ੍ਹਾਂ ਸੁੰਹਿਆਂ ਸੰਬੰਧੀ ਸ਼ੱਕ ਤਾਂ fਪਿਆ, ਪਰ ਓਸ ਨੇ ਇਨਾਂ ਤੇ ਭਰੋਸਾ ਕਰ ਲਿਆ । ਇਹ ਆਦਮੀ ਦੋ ਦਿਨ ਭੈਣੀ ਰਹੇ ਅਤੇ ਭਾਈ ਸਾਹਿਬ ਨੇ ਇਨ੍ਹਾਂ ਨਾਲ ਬੜਾ ਚੰਗਾ ਵਰਤਾਉ ਕੀਤਾ । ਪਹਿਲੀ ਰਾਤ ਹੀ ਇਨ੍ਹਾਂ ਨੂੰ ਗੁਰ-ਮੰਤ੍ਰ ਦੇ ਕੇ ਆਪਣੀ ਮੰਗਤ ਵਿਚ ਸ਼ਾਮਲ ਕਰ ਲਿਆ। ਉਨ੍ਹਾਂ ਪਾਸ ਇਸ ਵੇਲੇ ਇੱਕੋ ਹੀ ਉੱਨ ਦੀ ਮਾਲਾ ਸੀ ਜੋ ਇਨ੍ਹਾਂ ਵਿੱਚੋਂ ਇਕ ਨੂੰ ਦੇ ਦਿੱਤੀ ਤੇ ਕਿਹਾ ਕਿ ਹੋਰ ਆਉਣ ਵਾਲੀਆਂ ਹਨ । ਗੁਰ-ਮੰਤ੍ਰ ਕੇਵਲ ਵਾਹਿਗੁਰੂ' ਸ਼ਬਦ ਹੀ ਸੀ ਜੋ ਮੁੰਹ ਬੰਦ ਰੱਖ ਕੇ ਜਪਣ ਦੀ ਆਗਿਆ ਕੀਤੀ । ਇਸ ਤੋਂ ਬਿਨਾਂ, ਇਨ੍ਹਾਂ ਨੂੰ ਜੀਵਨ-ਨਿਰਵਾਹ ਸੰਬੰਧੀ ਭੀ ਕੁਝ ਉਪਦੇਸ਼ ਦਿੱਤੇ । ਇਸ ਵੇਲੇ ਭੈਣੀ ਵਿਚ ਬਿਲਕੁਲ ਅਮਨ-ਅਮਾਨ ਸੀ । ਇਕ ਰਾਤੀ ਭਾਈ ਰਾਮ ਸਿੰਘ ਨੇ ਇਨਾਂ (ਸੁੰਹਿਆਂ) ਨੂੰ ਕਿਹਾ ਕਿ ਅੰਮ੍ਰਿਤਸਰ, ਫੀਰੋਜ਼ਪੁਰ ਤੇ ਹੋਰ ਕੁਝ ਥਾਈਂ ਕੁਕਿਆਂ ਨੂੰ ਔਖਾ ਕੀਤਾ ਗਿਆ ਹੈ । ਇਕ ਇਕ ਕੂਕਾ ਵਾਹਿਗੁਰੂ ਦੀ ਰੱਛਿਆ ਨਾਲ ਸੌ ਆਦਮੀ ਦੇ ਬਰਾਬਰ ਹੈ, ਭਾਵੇਂ ਉਹ ਗੋਰੇ ਸਿਪਾਹੀ ਹੀ ਹੋਣ । ਇਕ ਵਾਰੀ ਤਿੰਨ ਯੂਰਪੀਨ ਸਾਡੇ ਪਾਸ ਅੰਮ੍ਰਿਤਸਰ ਆਏ ਸਨ* ਜੇ ਕਿਧਰੇ ਉਹ ਮੇਨੂੰ ਗ੍ਰਿਫਤਾਰ ਕਰਦੇ ਤਾਂ ਕੇ ਉਨ੍ਹਾਂ ਨੂੰ ਜਾਨੋਂ ਮਾਰ ਛੱਡਦੇ । ਅੰਮ੍ਰਿਤਸਰ ਦੀ ਪੋਸ ਵਿਚ ਸਾਡੇ ਸੇਵਕ ਕਾਫੀ ਗਿਣਤੀ ਵਿਚ ਹਨ, ਜੇ ਉਨਾਂ ਨੂੰ ਆਖਿਆ ਜਾਂਦਾ ਤਾਂ ਅੱਧੇ ਘੰਟੇ

  • ਇਸ ਦਾ ਇਸ਼ਾਰਾ ਵਿਸਾਖੀ ਸੰਨ ੧੮੬੩ ਦੇ ਮੌਕੇ ਤੇ ਮਿਲਨ ਗਏ ਮੰਜਰ ਮੈਕਐਂਡਰੀਉ ਡਿਪਟੀ ਇੰਸਪੈਕਟਰ ਜਨਰਲ ਪੋਲੀਸ ਲਾਹੌਰ, ਮੇਜਰ ਮਸਰ ਡਿਪਟੀ ਕਮਿਸ਼ਨਰ ਤੇ ਕੈਪਟਨ ਮੇਨਜ਼ੀਜ਼ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਪੋਲੀਸ ਵਲ ਹੈ ਜਿਨ੍ਹਾਂ ਦਾ ਪਿਛੇ ਜ਼ਿਕਰ ਕੀਤਾ ਗਿਆ ਹੈ ।

Digitized by Panjab Digital Library / www.panjabdigilib.org