ਪੰਨਾ:ਕੂਕਿਆਂ ਦੀ ਵਿਥਿਆ.pdf/61

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੫੭
ਖੁਫ਼ੀਆ ਨਿਗਰਾਨੀ ਹੇਠ

ਵਿਚ ਗੋਰਿਆਂ ਦੀ ਸਫ਼ਾਈ ਕਰ ਛੱਡਦੇ, ਪਰ ਇਸ ਦਾ ਸਮਾਂ ਨਹੀਂ ਸੀ ਆਇਆ

ਇਕ ਹੋਰ ਮੌਕੇ ਤੇ ਭਾਈ ਰਾਮ ਸਿੰਘ ਨੇ ਕਿਹਾ ਕਿ ਅੰਗ੍ਰੇਜ਼ੀ ਰਾਜ ਛੇਤੀ ਹੀ ਖਤਮ ਹੋ ਜਾਏਗਾ, ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨਹੀਂ ਗਈਆਂ ਹੋਈਆਂ।

ਇਨ੍ਹਾਂ ਸੂੰਹਿਆਂ ਨੇ ਕੋਈ ਕਵਾਇਦ ਹੁੰਦੀ ਭੈਣੀ ਨਹੀਂ ਦੇਖੀ, ਪਰ ਇਨ੍ਹਾਂ ਨੇ ਕੂਕਿਆਂ ਕੋਲੋਂ ਸੁਣਿਆ ਸੀ ਕਿ ਸਾਹਿਬ ਸਿੰਘ ਕਵਾਇਦ ਕਰਾਉਂਦਾ ਹੈ। ਇਸ ਵੇਲੇ ਸਾਹਿਬ ਸਿੰਘ ਲੁਧਿਆਨੇ ਗਿਆ ਹੋਇਆ ਸੀ।

ਜ਼ਿਲਾ ਜਾਲੰਧਰ ਦੇ ਪਿੰਡ ਮੁਠੱਡਾ (ਜਿਥੇ ਸਾਰੇ ਹੀ ਲੋਕੀਂ ਕੂਕੇ ਹੋ ਗਏ ਸਨ) ਦੇ ਨੰਬਰਦਾਰ ਦਿਆਲ ਸਿੰਘ ਤੇ ਚੌਕੀਦਾਰ ਵਜ਼ੀਰੇ ਦਾ ਬਿਆਨ ਸੀ ਕਿ ਕੂਕੇ ਪਿੰਡੋਂ ਕੁਝ ਦੂਰ ਬਾਹਰ ਕਵਾਇਦ ਕਰਦੇ ਹਨ ਦੇ ਹੁਸ਼ਿਆਰਪੁਰ ਦਾ ਪੋਲੀਸ ਸਾਰਜੰਟ ਬਹਿਲ ਸਿੰਘ ਤੇ ਇਕ ਦੋ ਨਾਮ-ਕਟੇ ਸਿਪਾਹੀ ਕਵਾਇਦ ਸਿਖਾਉਂਦੇ ਹਨ। ਪਰ ਬਹਿਲ ਸਿੰਘ ਦਾ ਬਿਆਨ ਸੀ ਕਿ ਇਹ ਠੀਕ ਹੈ ਕਿ ਉਹ ਕਈ ਸਾਲਾਂ ਤੋਂ ਭਾਈ ਰਾਮ ਸਿੰਘ ਦਾ ਸੇਵਕ ਹੈ ਅਤੇ ਜਦ ਛੁਟੀ ਹੁੰਦੀ ਹੈ ਤਾਂ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਂਦਾ ਹੈ ਅਤੇ ਰਾਤ ਨੂੰ ਸੰਗਤ ਜੁੜਨ ਵੇਲੇ ਸ਼ਾਮਲ ਹੁੰਦਾ ਹੈ, ਜਦ ਕਿ ਸੌਣ ਤੋਂ ਪਹਿਲਾਂ ਕੁਝ ਸ਼ਬਦ ਕੀਰਤਨ ਸੋਹਿਲਾ) ਪੜ੍ਹੇ ਜਾਂਦੇ ਹਨ ਤੇ ਕਤਾਰ ਵਿਚ ਖੜੇ ਹੋ ਕੇ ਅਰਦਾਸ ਹੁੰਦੀ ਹੈ। ਇਸੇ ਨੂੰ ਸ਼ਾਇਦ ਗ਼ੈਰ-ਕੁਕਿਆਂ ਨੇ ਕਵਾਇਦ ਸਮਝ ਲਿਆ ਹੋਵੇ। ਇਸ ਵੇਲੇ ਕੂਕਿਆਂ ਦਾ ਯਕੀਨ ਸੀ ਕਿ ਭਾਈ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਹੈ ਤੇ ਮੁੜ ਸੁਰਜੀਤ ਹੋ ਗਿਆ ਹੈ ਅਤੇ ਉਹ ਭਵਿਖਤ ਦੇਖ ਤੇ ਦੱਸ ਸਕਦਾ ਹੈ ਤੇ ਉਸ ਨੇ ਸਿੱਖ ਰਾਜ ਦੇ ਚਲੇ ਜਾਣ ਸੰਬੰਧੀ ਪਹਿਲਾਂ ਹੀ ਦੱਸ ਦਿੱਤਾ ਸੀ।

ਇਕ ਦਿਨ ਭਾਈ ਰਾਮ ਸਿੰਘ ਨੇ ਕਿਹਾ ਕਿ ਨਾਰੋਵਾਲ ਦੇ