ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਫੀਆ ਨਿਗਰਾਨੀ ਹੇਠ

੫੯

ਸਿੰਘ ਦੀ ਥਾਂ ਤੀਸਰਾ ਅਵਤਾਰ ਹੈ!*

ਕੈਪਟਨ ਮੈਨਜ਼ੀਜ਼, ਸੁਪ੍ਰਿੰਟੈਂਡੈਂਟ ਪੋਲੀਸ ਅੰਮ੍ਰਿਤਸਰ ਆਪਣੀ ੩੧ ਮਈ ੧੮੬੨ ਦੀ ਰੀਪੋਰਟ ਵਿਚ ਲਿਖਦਾ ਹੈ ਕਿ ਅੰਮ੍ਰਿਤਸਰ ਪੋਲੀਸ ਦੇ ਇਕ ਸਿਪਾਹੀ ਕੂਕੇ ਨੇ ਗੱਲਾਂ ਗੱਲਾਂ ਵਿਚ ਸਰਦਾਰ ਨਰੈਣ ਸਿੰਘ ਇਨਸਪੈਕਟਰ ਪੋਲੀਸ ਲਾਹੌਰ ਦੇ ਸਾਹਮਣੇ ਇਹ ਮੰਨਿਆ ਸੀ ਕਿ ਇਸ ਸਾਲ ਦੀ ਦੀਵਾਲੀ ਤਕ ਭਾਈ ਰਾਮ ਸਿੰਘ ਦੀਆਂ ਸਾਰੀਆਂ ਸਕੀਮਾਂ ਮੁਕੰਮਲ ਹੋ ਜਾਣਗੀਆਂ ਅਤੇ ਅੰਮ੍ਰਿਤਸਰ ਵਿਚ ਬਲਵਾ ਹੋ ਜਾਵੇਗਾ, ਚਾਲੀ ਹਜ਼ਾਰ ਕੂਕੇ ਤਿਆਰ ਬਰ ਤਿਆਰ ਹਨ ਅਤੇ ਭਾਈ ਰਾਮ ਸਿੰਘ ਨੇ ਕਿਹਾ ਹੈ ਕਿ ਲੋੜ ਪੈਣ ਪਰ ਤੋਪਾਂ ਬੰਦੂਕਾਂ ਭੀ ਮਿਲ ਸਕਣਗੀਆਂ। ਭਾਈ ਰਾਮ ਸਿੰਘ ਕੂਕਿਆਂ ਨੂੰ ਕਵਾਇਦ ਸਿਖਾਉਂਦਾ ਹੈ, ਪਰ ਅੰਮ੍ਰਿਤਸਰ ਵਿਚ ਨਹੀਂ, ਕਿਉਂਕਿ ਏਥੇ ਛੇਤੀ ਪਤਾ ਲਗ ਜਾਣ ਦਾ ਡਰ ਹੈ। ਸਾਰੇ ਪੰਜਾਬ ਵਿਚ ਕੂਕਿਆਂ ਦਾ ਡਾਕ ਦਾ ਪਿੰਡ ਪਿੰਡ ਆਪਣਾ ਪ੍ਰਬੰਧ ਹੈ ਅਤੇ ਓਹ ਸਰਕਾਰੀ ਡਾਕਖਾਨੇ ਨੂੰ ਕਦੇ ਨਹੀਂ ਵਰਤਦੇ।

ਜਿਵੇਂ ਪਿਛੇ ਦੱਸਿਆ ਜਾ ਚੁਕਿਆ ਹੈ ਇਸ ਵੇਲੇ ਇਹ ਗੱਲ ਭੀ ਆਮ ਉਡੀ ਹੋਈ ਸੀ ਕਿ ਚੂੰਕਿ ਭਾਈ ਰਾਮ ਸਿੰਘ ਮਾਲੀ ਮੁਸ਼ਕਲਾਂ ਵਿਚ ਫਸਿਆ ਹੋਇਆ ਹੈ, ਇਸ ਲਈ ਓਹ ਆਪਣੇ ਬਚਾਓ ਲਈ ਕੋਈ ਸ਼ੋਰ ਸ਼ਰਾਬਾ ਪਾ ਦੇਵੇਗਾ।

ਇਸ ਵੇਲੇ ਭਾਈ ਰਾਮ ਸਿੰਘ ਵਲੋਂ ਇਕ ਘੁੰਮਣੀ ਚਿੱਠੀ ਅੰਮ੍ਰਿਤਸਰ ਦੇ ਜ਼ਿਲੇ ਵਿਚ ਕੂਕਿਆਂ ਦੇ ਨਾਮ ਫਿਰ ਰਹੀ ਸੀ। ਅੰਮ੍ਰਿਤਸਰ ਦੇ ਮਹੰਤ ਨਰੈਣ ਸਿੰਘ ਦੇ ਨਾਮ ਆਈ ਚਿੱਠੀ ਇਸ ਪ੍ਰਕਾਰ ਸੀ:


-

  • ਕੈਪਟਨ ਮੈਨਜ਼ੀਜ਼, ੩੧ ਮਈ ੧੮੬੩, ਕੂਕਾ ਪੇਪਰਜ਼॥