੬੦
ਕੂਕਿਆਂ ਦੀ ਵਿੱਥਿਆ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ*
ਸ੍ਰੀ ਵਾਹਿਗੁਰੂ ਜੀ ਕੀ ਫਤਿਹ
"ਸਭ ਸਿਖਾਂ, ਸਭ ਪਿੰਡਾਂ ਦੀਆਂ ਸੰਗਤਾਂ, ਮਾਈਆਂ ਬੀਬੀਆਂ ਅਤੇ ਬੱਚਿਆਂ ਨੂੰ, ਜੋ ਮੈਂ ਕਿਹਾ ਹੈ ਓਸ ਵੱਲ ਧਿਆਨ ਧਰੋ, ਨਹੀਂ ਤਾਂ ਤੁਹਾਡੇ ਮੂੰਹ ਦੋ ਜਹਾਨੀਂ ਕਾਲੇ ਹੋਣਗੇ। ਜੇ ਕੋਈ ਚੋਰੀ ਯਾਰੀ ਆਦਿ ਕਰੇ, ਓਸ ਨੂੰ ਸੰਗਤ ਵਿਚ ਨਾ ਆਉਣ ਦਿਓ। ਜੇ ਓਹ ਜ਼ੋਰੀਂ ਆਵੇ ਤਾਂ ਗੁਰੂ ਅੱਗੇ ਅਰਦਾਸ ਕਰੋ ਕਿ ਉਸ ਨੂੰ ਰੋਕ ਪਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਿਲ ਕੇ ਕੀਰਤਨ ਕਰੋ, ਅਕਾਲ ਦੀ ਉਸਤਤ ਕਰੋ, ਕਿਸੇ ਤੋਂ ਡਰੋ ਨਾ, ਕਿਸੇ ਨੂੰ ਮੰਦਾ ਨਾ ਬੋਲੇ। ਗੁਰੂ ਸਭ ਸਿਖਾਂ ਦਾ ਨਿਗਾਹਬਾਨ ਹੈ ਅਤੇ ਰੱਖਿਆ ਕਰੇਗਾ। ਜਿਨ੍ਹਾਂ ਨੇ ਮੇਰੀ ਅਵੱਗਿਆ ਕੀਤੀ ਹੈ, ਮੈਂ ਉਨ੍ਹਾਂ ਦੇ ਨਾਮ ਤੁਹਾਨੂੰ ਲਿਖਦਾ ਹਾਂ, ਤੁਸੀਂ ਇਨ੍ਹਾਂ ਨੂੰ ਆਪਣੇ ਘਰੀਂ ਨਾ ਵੜਣ ਦਿਓ।
ਜੋ ਕੋਈ ਧੀਆਂ ਦਾ ਪੈਸਾ ਲੈਂਦਾ ਹੈ, ਉਹ ਬਦਮਾਸ਼ ਹੈ। ਜੋ ਕੁੜੀ-ਮਾਰ ਹੈ ਤੇ ਧੀਆਂ ਦਾ ਵੱਟਾ ਕਰਦਾ ਹੈ, ਓਹ ਭੀ ਕੁਕਰਮੀ ਹੈ। ਆਪਣੇ ਬੱਚੇ ਬੱਚੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੀ ਵਿੱਦਿਆ ਪੜ੍ਹਾਓ। ਦੀਵਾਲੀ ਪਰ ਜ਼ਰੂਰ ਆਵਨਾ।
ਸਮੁੰਦ ਸਿੰਘ ਨਾਮੀ ਕੂਕੇ ਬਾਬਤ ਇਹ ਰੀਪੋਰਟ ਸੀ ਕਿ ਓਹ ਬੜਾ ਦੰਗਈ ਹੈ, ਇਸ ਲਈ ਮੇਜਰ ਯੰਗਹਸਬੈਂਡ ਨੇ ਸਿਫਾਰਸ਼ ਕੀਤੀ ਸੀ ਕਿ ਉਸ ਨੂੰ ਪਾਗਲਖਾਨੇ ਭੇਜ ਦਿੱਤਾ ਜਾਵੇ।
ਭਾਈ ਰਾਮ ਸਿੰਘ ਚੁਪ ਚੁਪੀਤੀ ਤਬੀਅਤ ਵਾਲੇ ਸਨ ਅਤੇ
ਅਸਲ ਚਿੱਠੀ ਗੁਰਮੁਖੀ ਵਿਚ ਸੀ ਜਿਸ ਦਾ ਕਿ ਅੰਗਰੇਜ਼ੀ ਉਲਥਾ ਮੇਜਰ ਯੰਗਹਸਬੈਂਡ ਕਾਇਮ-ਮੁਕਾਮ ਆਈ. ਜੀ. ਪੀ. ਦੀ ੨੮ ਜੂਨ ੧੮੬੩ ਦੀ ਯਾਦਦਾਸ਼ਤ ਵਿਚ ਦਿਤਾ ਹੋਇਆ ਹੈ। ਇਸ ਨੂੰ ਓਥੋਂ ਮੁੜ ਗਰਮਖੀ ਵਿਚ ਪੁਲੱਥਿਆ ਗਿਆ ਹੈ।