ਪੰਨਾ:ਕੂਕਿਆਂ ਦੀ ਵਿਥਿਆ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰ-ਬੰਦੀ ਦਾ ਜ਼ਮਾਨਾ

ਸਰਕਾਰ ਪੰਜਾਬ ਦੇ ਹੁਕਮ ਨਾਲ ਜੁਲਾਈ ੧੮੬੩ ਵਿਚ ਭਾਈ, ਰਾਮ ਸਿੰਘ ਨੂੰ ਪਿੰਡ ਭੈਣੀ ਵਿਚ ਨਜ਼ਰ-ਬੰਦ ਕਰ ਦਿੱਤਾ ਗਿਆ। ਸਾਰੇ ਪੰਜਾਬ ਵਿਚ ਕੂਕਿਆਂ ਉਤੇ ਪੁਲੀਸ ਦੀ ਨਿਗਰਾਨੀ ਹੋ ਗਈ ਅਤੇ ਇਨ੍ਹਾਂ ਦੇ ਦੀਵਾਨ ਬੰਦ ਕਰ ਦਿੱਤੇ ਗਏ। ਇਸ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਦੀਆਂ ਬਹੁਤ ਸਾਰੀਆਂ ਸਰ-ਗਰਮੀਆਂ ਢਿੱਲੀਆਂ ਪੈ ਗਈਆਂ ਅਤੇ ਸਵਾ ਕੁ ਤਿੰਨ ਸਾਲ ਭੈਣੀ ਤੋਂ ਬਾਹਰ ਇਨ੍ਹਾਂ ਦੇ ਕੰਮਾਂ ਦੀ ਕੋਈ ਜ਼ਿਆਦਾ ਉੱਘ ਸੁੱਘ ਨਾ ਨਿਕਲੀ।

੧੮੬੩ ਦੀ ਦੀਵਾਲੀ ਦੇ ਮੌਕੇ ਤੇ ਕੂਕਿਆਂ ਦਾ ਅੰਮ੍ਰਿਤਸਰ ਵਿਚ ਕੋਈ ਇਕੱਠ ਨਾ ਹੋਇਆ ਅਤੇ ਨਾ ਹੀ ਭਾਈ ਰਾਮ ਸਿੰਘ ਅੰਮ੍ਰਿਤਸਰ ਪੁਜ ਸਕੇ। ਇਸ ਤੇ ਬਾਦ ਭੀ ਦੋ ਸਾਲ ਹੋਰ ਦੀਵਾਲੀ ਦੇ ਮੌਕੇ ਕੂਕਿਆਂ ਦਾ ਕੋਈ ਦੀਵਾਨ ਅੰਮ੍ਰਿਤਸਰ ਨਾ ਹੋਇਆ।

ਮਾਲੂਮ ਹੁੰਦਾ ਹੈ ਕਿ ਇਸ ਸਮੇਂ ਵਿਚ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੰਗੀ ਕੂਕਿਆਂ ਨੇ ਅੰਦਰੋ ਅੰਦਰੀ ਆਪਣਾ ਪ੍ਰਚਾਰ ਜਾਰੀ ਰਖਿਆ। ਸਤੰਬਰ ੧੮੬੬ ਦੇ ਬਿਆਨ ਵਿਚ ਸੂਹੀਆਂ ਗੇਂਦਾ ਸਿੰਘ ਕਹਿੰਦਾ ਹੈ ਕਿ ਜਦ ਮੈਂ ਭੈਣੀ ਪੁਜਾ ਤਾਂ ਮੈਨੂੰ ਕੁਝ ਕੂਕੇ ਤੇ ਭਾਈ ਰਾਮ ਸਿੰਘ ਦਾ ਚਿਠੀ-ਬਰਦਾਰ ਭਗਤ ਸਿੰਘ ਲੁਧਿਆਣੀਆ ਮਿਲਿਆ ਜਿਸ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੂੰ ਰਾਤੀੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਹਨ ਤੇ ਬਚਨ-ਬਿਲਾਸ ਭੀ ਹੁੰਦਾ ਹੈ। ਕੂਕੇ ਫਸਾਦ ਲਈ ਤਿਆਰ ਹਨ ਅਤੇ ਉਨ੍ਹਾਂ ਨੇ ਭਾਈ ਰਾਮ ਸਿੰਘ ਤੋਂ ਆਗਿਆ ਮੰਗੀ ਹੈ ਜਿਸ ਦੇ ਉਤਰ ਵਿਚ ਉਨ੍ਹਾਂ ਨੇ ਕਿਹਾ