ਪੰਨਾ:ਕੂਕਿਆਂ ਦੀ ਵਿਥਿਆ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੭ ਨਜ਼ਰ-ਬੰਦੀ ਦਾ ਜ਼ਮਾਨਾ ਵਰਤਾਉ ਬੜਾ ਚੰਗਾ ਸੀ । ਇਨ੍ਹਾਂ ਸਾਲਾਂ ਵਿਚ ਕੁਕਿਆਂ ਉਤੇ ਪਲੀਸ ਦੀ ਨਿਗਰਾਨੀ ਚੂੰਕਿ ਬੜੀ ਸਖਤ ਸੀ ਇਸ ਲਈ ਆਪਣੇ ਸੰਗੀਆਂ ਨੂੰ ਉਨ੍ਹਾਂ ਨੇ ਥਾਓਂ ਥਾਈਂ ਸੁਨੇਹੇ ਤੇ ਹਿਦਾਇਤਾਂ ਪਹੁੰਚਾਉਣ ਲਈ ਡਾਕ ਦਾ ਪ੍ਰਬੰਧ ਆਪਣਾ ਕੀਤਾ ਹੋਇਆ ਸੀ ਜਿਵੇਂ ਕਿ ਪੁਰਾਣੇ ਵੇਲੀ ਸਕਾਟਲੈਂਡ ਵਿਚ ਹੁੰਦਾ ਸੀ । ਇਹ ਪ੍ਰਬੰਧ ਬੜਾ ਸ਼ਲਾਘਾ ਯੋਗ ਸੀ । ਜਦ ਭੀ ਕੋਈ ਕੁਕਾ ਚਿਠੀ ਲੈ ਕੇ ਦੁਸਰੇ ਪਿੰਡ ਕਿਸੇ ਕੁਕੇ ਪਾਸ ਪੁਜਦਾ ਤਾਂ ਓਹ ਸਭ ਕੰਮ ਛਡ ਦਿੰਦਾ ਅਤੇ ਚਿਠੀ ਲੈ ਕੇ ਉਸੇ ਵੇਲੇ ਅਗਲੇ ਟਿਕਾਣੇ ਨੂੰ ਦੌੜ ਪੈਂਦਾ। ਜੇ ਓਹ ਪ੍ਰਸ਼ਾਦ ਛਕਦਾ ਹੁੰਦਾ ਤਾਂ ਦੁਸਰੀ ਰਾਹੀਂ ਭੀ ਮੂੰਹ ਵਿਚ ਨਾ ਪਾਉਂਦਾ । ਜ਼ਰੂਰੀ ਸੁਨੇਹੇ ਲਿਖਤ ਵਿੱਚ ਨਹੀਂ ਸਨ ਲਿਆਏ ਜਾਂਦੇ ਬਲਕਿ ਜਬਾਨੀ ਹੀ ਅੱਗੇ ਤੋਂ ਅੱਗੇ ਪਹੁੰਚਾਏ ਜਾਂਦੇ ਸਨ । ਮੇਜਰ ਪਰਕਿੰਜ਼ ਕਹਿੰਦਾ ਹੈ ਕਿ ਸ਼ਾਹੀ ਸੜਕ ਤੋਂ ਦੁਰੇਡੇ | ਰਹਿਣ ਲਈ ਕਈ ਵਾਰੀ ਕੂਕਿਆਂ ਨੂੰ ਵੱਡੇ ਵੱਡੇ ਚੱਕਰ ਕੱਟਣੇ \ ਪੈਂਦੇ ਸਨ । ਮੇਜਰ ਪਰਿਜ਼ ਪਾਸ ਇਸ ਕਿਸਮ ਦੀਆਂ ਰੀਪੋਰਟਾਂ ਭੀ ਪਜਦੀਆਂ ਸਨ ਕਿ ਕੁਕੇ ਖੁੱਲਮ ਖੁੱਲਾ ਕਹਿੰਦੇ ਸੁਣੀ ਦੇ ਸਨ ਕਿ ਜਦ ਸਾਰੇ ਦੇਸ਼ ਵਿਚ ਕੁਕੇ ਹੀ ਕੂਕੇ ਹੋ ਜਾਣਗੇ ਤਾਂ ਦੇਸ਼ ਵਿਚ ਉਨਾਂ ਦਾ ਰਾਜ ਹੋ ਜਾਏਗਾ । ਪਰ ਪਰਕਿੰਜ਼ ਦਾ ਖਿਆਲ ਸੀ ਕਿ ਹਰ ਫਿਰਕੇ ਵਿਚ ਜੋਸ਼ੀਲੇ ਬੰਦੇ ਹੁੰਦੇ ਹੀ ਹਨ ਪਰ ਚੰਕਿ ਭਾਈ ਰਾਮ fਘ ਤੇ ਉਨਾਂ ਦੇ ਸੰਗੀਆਂ ਵਲੋਂ ਰਾਜ ਵਿਧ ਕੋਈ ਇਤਰਾਜ਼ ਯੋਗ ਗੱਲ ਨਹੀਂ ਹੋਈ ਅਤੇ ਓਹ ਅਮਨ ਪਸੰਦ ਰਹੇ ਹਨ ਇਸ ਲਈ ਕੁਝ ਕ ਜੋਸ਼ੀਲੇ ਬੰਦਿਆਂ ਦੀਆਂ ਗੱਲਾਂ ਤੋਂ ਸਾਰਿਆਂ ਨੂੰ ਕਸੂਰਵਾਰ ਠਹਰਾਇਆ ਨਹੀਂ ਜਾ ਸਕਦਾ । ਇਸ ਸਮੇਂ ਵਿਚ ਕੂਕਿਆਂ ਨੇ ਆਪਣਾ ਬਹੁਤ ਸਾਰਾ ਗੁੱਸਾ ਸਮਾਧਾਂ, ਤੇ ਕਬਰਾਂ ਢਾਹੁਣ ਅਤੇ ਬੁਤ ਤੜਨ ਤੇ ਕਢਿਆ ਅਤੇ Digitized by Panjab Digital Library / www.panjabdigilib.org