ਪੰਨਾ:ਕੂਕਿਆਂ ਦੀ ਵਿਥਿਆ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੭

ਕੂਕਿਆਂ ਦੀ ਵਿਥਿਆ

ਜਨਵਰੀ ਸੰਨ ੧੯੬੭ ਤਕ ਹੇਠ ਲਿਖੇ ਮੋਟੇ ਮੋਟੇ ਵਾਕਿਆਤ ਜ਼ਿਲੇਵਾਰ ਸਰਕਾਰੀ ਰੀਪੋਰਟ ਵਿਚ ਦਰਜ ਹਨ:

ਫੀਰੋਜ਼ਪੁਰ-

੧ ਸਤੰਬਰ ੧੮੬੬ ਨੂੰ ਨਰੈਣ ਸਿੰਘ, ਫਤਹਿ ਸਿੰਘ ਜੈਮਲ ਸਿੰਘ ਕੂਕਿਆਂ ਨੇ ਕੁਝ ਸਮਾਧਾਂ ਢਾਹ ਦਿੱਤੀਆਂ ਜਿਨ੍ਹਾਂ ਵਿਚ ਇਕ ਸਮਾਧ ਆਲੇ ਦੁਆਲੇ ਦੇ ਪਿੰਡਾਂ ਦੇ ਇਕ ਵਡੇਰੇ ਸੰਘਰ ਸਿੰਘ ਦੀ ਸੀ। ਇਨ੍ਹਾਂ ਨੂੰ ਤਿੰਨ ਤਿੰਨ ਮਹੀਨੇ ਦੀ ਕੈਦ ਤੇ ਵੀਹ ਵੀਹ ਰੁਪਏ ਜੁਰਮਾਨਾ ਹੋਇਆ ਅਤੇ ਜੁਰਮਾਨਾ ਨਾ ਦੇਣ ਤਾਂ ਛੇ ਮਹੀਨੇ ਹੋਰ ਕੈਦ ਭੁਗਤਣ।

੨੦ ਅਕਤੂਬਰ ੧੮੬੬ ਨੂੰ ਸੋਭਾ ਸਿੰਘ ਨਾਮੀ ਇਕ ਲੰਬੜਦਾਰ ਨੇ ਥਾਣਾ ਸਰਸਾ ਵਿਚ ਰੀਪੋਰਟ ਕੀਤੀ ਕਿ ਕੂਕਿਆਂ ਦੇ ਇਕ ਗੁਰੂ ਮਲੂਕ ਸਿੰਘ ਨੇ ਫੀਰੋਜ਼ਪੁਰ ਵਿਚ ਕੁਝ ਸਮਾਧਾਂ ਢਾਹ ਦਿਤੀਆਂ ਹਨ ਅਤੇ ਬਠਿੰਡੇ ਬਾਬਾ ਰਤੋਏ ਦੀ ਸਮਾਧ ਢਾਹਣ ਦੀ ਕੋਸ਼ਿਸ਼ ਕੀਤੀ ਹੈ। ਪਰ ਚੂੰਕਿ ਇਹ ਕੰਮ ਰਾਤ ਨੂੰ ਕੀਤੇ ਸਨ ਇਸ ਲਈ ਕਾਫੀ ਪੱਕਾ ਸਬੂਤ ਨਾ ਮਿਲ ਸਕਿਆ ਅਤੇ ਨੁਕਸਾਨ ਭੀ ਕੋਈ ਜ਼ਿਆਦਾ ਨਹੀਂ ਸੀ ਹੋਇਆ ਇਸ ਲਈ ਮਲੂਕ ਸਿੰਘ ਤੇ ਮੁਕੱਦਮਾ ਨਾ ਚਲਾਇਆ ਗਿਆ।

ਲੁਧਿਆਣਾ

੭ ਜੁਲਾਈ ਨੂੰ ਅਤਰ ਸਿੰਘ, ਚੜਤ ਸਿੰਘ, ਸੁਹੇਲ ਸਿੰਘ, ਲਾਲ ਸਿੰਘ ਤੇ ਸੇਵਾ ਸਿੰਘ ਨੇ ਗੁਜਰਾਣਾ ਪਿੰਡ ਵਿਚ ਕੁਝ ਕਬਰਾਂ ਢਾਹ ਦਿੱਤੀਆਂ ਜਿਸ ਲਈ ਇਨ੍ਹਾਂ ਨੂੰ ਤਿੰਨ ਤਿੰਨ ਮਹੀਨੇ ਕੈਦ ਤੇ ਪੰਜ ਪੰਜ ਰੁਪਏ ਜੁਰਮਾਨਾ ਹੋਇਆ। ਏਸੇ ਤਰਾਂ ੧੨ ਦਸੰਬਰ ੧੮੬੬