ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰ-ਬੰਦੀ ਦਾ ਜ਼ਮਾਨਾ

੬੯

ਨੂੰ ਬੀਰ ਸਿੰਘ, ਚੜ੍ਹਤ ਸਿੰਘ, ਉਤਮ ਸਿੰਘ ਤੇ ਜੀਵੇ ਨੂੰ ਪੰਦਰਾਂ ਪੰਦਰਾਂ ਰੁਪਏ ਜੁਰਮਾਨਾ ਹੋਇਆ।

ਸਿਆਲਕੋਟ-

ਸੁਭਾਣੇ ਪਿੰਡ ਕੂਕਿਆਂ ਨੇ ਕੁਝ ਕਬਰਾਂ ਢਾਹ ਦਿੱਤਆਂ ਜਿਸ ਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਤਾੜਨਾ ਕੀਤੀ। ੫ ਜਨਵਰੀ ੧੮੬੭ ਨੂੰ ਚਵਿੰਡੇ ਵਿਚ ਕੂਕਿਆਂ ਦਾ ਇਕ ਜਥਾ ਕਬਰਾਂ ਢਾਹੁੰਦਾ ਫੜਿਆ ਗਿਆ।

ਗੁਜਰਾਂਵਾਲਾ-

ਦਸੰਬਰ ੧੮੬੬ ਵਿਚ ਇਕ ਕੂਕਾ ਬਦੋਕੀ, ਤੇ ਚਾਰ ਭੁੱਕੇ ਛੀਨੇ ਫੜੇ ਗਏ, ਜਿਨ੍ਹਾਂ ਪੁਰ ਮੁਕਦਮੇ ਚੱਲੇ।

ਹੁਸ਼ਿਆਰਪੁਰ-

ਸੁਧ ਸਿੰਘ ਦੀ ਅਗਵਾਈ ਹੇਠਾਂ ੧੩ ਕੂਕਿਆਂ ਦੇ ਇਕ ਜਥੇ ਨੇ ਗਨਹਾੜੀ ਪਿੰਡ ਵਿਚ ਇਕ ਹਿੰਦੂ ਮੰਦਰ ਦੀਆਂ ਕਈ ਮੂਰਤੀਆਂ ਤੋੜ ਦਿੱਤੀਆਂ ਤੇ ਨੂਰ-ਜਮਾਲ ਵਿਚ ਇਕ ਮੁਸਲਮਾਨ ਦੀ ਕਬਰ ਢਾਹ ਦਿੱਤੀ। ਏਸੇ ਤਰਾਂ ਇਨ੍ਹਾਂ ਨੇ ਇਕ ਹਿੰਦੂ ਮੰਦਰ ਦੇ ਸਾਹਮਣੇ ਇਕ ਗਊ ਦੀ ਮੂਰਤੀ ਉੱਤੇ ਜਾ ਧਾਵਾ ਬੋਲਿਆ ਤੇ ਉਸ ਨੂੰ ਕਹਿਣ ਲੱਗੇ ਕਿ ਜੇ ਤੂੰ ਸੱਚੀ ਹੈਂ ਤਾਂ ਉਠ ਕੇ ਤੁਰ ਕੇ ਦਿਖਾ। ਭਲਾ ਪੱਥਰ ਦੀ ਮੂਰਤੀ ਨੇ ' ਕੀ ਤੁਰਨਾ ਸੀ? ਸੋ ਕੂਕਿਆਂ ਨੇ ਭੰਨ ਦਿੱਤੀ, ਜਿਸ ਕਰ ਕੇ ਇਨ੍ਹਾਂ ਪਰ ਮੁਕੱਦਮਾ ਚੱਲਿਆ ਤੇ ਸਜ਼ਾ ਹੋਈ।*

ਇਨ੍ਹਾਂ ਤੋਂ ਇਲਾਵਾ ਗੁੱਗੇ ਦੀ ਮੜ੍ਹੀ ਛਪਾਰ, ਮਾਤਾ ਦਾ ਥਾਨ ਜਰਗ, ਗੁੱਗੇ ਦੀ ਮਾੜੀ ਬੀਕਾਨੇਰ, ਹੈਦਰ-ਸ਼ੇਰ ਦੀ ਮਲੇਰ


*ਕੂਕਾ ਪੇਪਰਜ਼ |