ਪੰਨਾ:ਕੂਕਿਆਂ ਦੀ ਵਿਥਿਆ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੦
ਕੂਕਿਆਂ ਦੀ ਵਿੱਥਿਆ

ਕੋਟਲੇ, ਆਲਾ ਜ਼ਾਹਰ ਦੀ ਖਾਨਗਾਹ ਲੋਪੋ, ਆਦਿ ਢਾਹ ਸਾਫ ਕਰ ਦਿੱਤੀਆਂ [ਬਸੰਤ ਨੰਬਰ, ਸੰਮਤ ੧੯੮੬, ਪੰ. ੪੦.]

ਕੂਕਿਆਂ ਦੀ ਗਿਣਤੀ ਬਾਬਤ ਭਾਈ ਰਾਮ ਸਿੰਘ ਫੀਰੋਜ਼ਪੁਰ ਦੇ ਦੀਵਾਨਾਂ ਵਿਚ ਜੂਨ ਸੰਨ ੧੮੬੩ ਵਿਚ ਕਿਹਾ ਕਰਦੇ ਸਨ ਕਿ ਛੇਤੀ ਹੀ ਸਵਾ ਲੱਖ ਤਕ ਪੁਜ ਜਾਏਗੀ। ੩੧ ਮਈ ੧੮੬੩ ਨੂੰ ਭਾਈ ਰਾਮ ਸਿੰਘ ਦੇ ਤੀਸਰੇ ਦਰਜੇ ਦੇ ਉੱਘੇ ਸੇਵਕ ਭਾਈ ਲਾਲ ਸਿੰਘ ਨੇ ਇੰਸਪੈਕਟਰ ਨਰੈਣ ਸਿੰਘ ਨਾਲ ਗੱਲ ਬਾਤ ਵਿਚ ਜ਼ਿਕਰ ਕੀਤਾ ਸੀ ਕਿ ਕੂਕਿਆਂ ਦੀ ਸਾਰੀ ਗਿਣਤੀ ਚਾਲੀ ਕੁ ਹਜ਼ਾਰ ਹੈ।*

ਕੁਝ ਕੁ ਜ਼ਿਲਿਆਂ ਵਿਚ ਕੂਕਿਆਂ ਦੀ ਗਿਣਤੀ ਸਰਕਾਰੀ ਰੀਪੋਰਟਾਂ ਵਿਚ ਇਸ ਪ੍ਰਕਾਰ ਦਿੱਤੀ ਹੋਈ ਹੈ।

ਜ਼ਿਲਾ ਲੁਧਿਆਣਾ
ਗੁਜਰਾਂਵਾਲਾ
ਫੀਰੋਜ਼ਪੁਰ
ਗੁਰਦਾਸਪੁਰ
ਸਿਆਲਕੋਟ


* ਕੈਪਟਨ ਮੈਨਜ਼ੀਦ, ਸੁਪ੍ਰਿੰਟੈਂਡੈਂਸ ਪੋਲੀਸ ਅੰਮ੍ਰਿਤਸਰ ਦੀ ਰੀਪੋਰਟ।

+ਮੇਜਰ ਪਰਕਿਨਜ਼, ੨੦ ਸਤੰਬਰ ੧੮੬੬। ਕੈਪਟਨ ਵਾਲ, ੨੨ ਸਤੰਬਰ ੧੮੬੬। ਲੈਫ਼ਟਿਨੈਂਟ ਵਿੰਬਰਲੀ, ੨੭ ਅਕਤੂਬਰ ੧੮੬੬। + ਮਿਸਟਰ ਕਿੰਚੈਟ, ੪ ਅਕਤੂਬਰ ੧੮੬੬। ॥ਕੈਪਟਨ ਟਲਚ, ੨੭ ਅਕਤੂਬਰ ੧੮੬੬। ਇਸੇ ਰੀਪੋਰਟ ਵਿਚ ਕੈਪਟਨ ਹਲਚ ਨੇ ਲਿਖਿਆ ਹੈ ਕਿ ਸਿਆਲਕੋਟ ਵਿਚ ਭਾਈ ਰਾਮ ਸਿੰਘ ਨ ੮,੦੦੦ ਮਾਲਾ ਵੰਡੀ ਹੈ। ੧੮੬੩ ਵਿਚ ਇਕ ਦੇਸੀ ਇੰਸਪਕਟਰ ਦਾ ਖਿਆਲ ਸੀ ਕਿ ਕੂਕਿਆਂ ਦੀ ਗਿਣਤੀ ੩੦੦ ਸੀ, ਪਰ ਲੈਫਟੀਨੈਂਟ ਮੈਕਨੀਲ ਦੇ ਖਿਆਲ ਅਨੁਸਾਰ ਤਿੰਨ ਹਜ਼ਾਰ ਦੇ ਲਗ ਪਗ ਸੀ।