ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੭

ਆਨੰਦਪੁਰ ਦਾ ਹੋਲਾ

ਨੇ ਪ੍ਰਵਾਣ ਕਰ ਲਿਆ ਕਿ ਅਫਸਰਾਂ ਵਲੋਂ ਨੀਯਤ ਕੀਤੇ ਹੋਏ ਵਕਤ ਤੇ ਦੂਸਰੇ ਦਿਨ ਸਵੇਰੇ ਜਦ ਉਹ ਦਰਸ਼ਨਾਂ ਲਈ ਜਾਣਗੇ ਤਾਂ ਉਨ੍ਹਾਂ ਨਾਲ ਸੌ ਤੋਂ ਜ਼ਿਆਦਾ ਕੂਕੇ ਨਹੀਂ ਹੋਣਗੇ ਅਤੇ ਨਾ ਹੀ ਸ਼ਬਦ ਪੜ੍ਹੇ ਜਾਣਗੇ। ਇਹ ਸਮਝੌਤਾ ਹੋ ਜਾਣ ਪਿੱਛੋਂ ਭਾਈ ਰਾਮ ਸਿੰਘ ਤੇ ਕੂਕੇ ਆਪਣੇ ਡੇਰੇ ਨੂੰ ਚਲੇ ਗਏ।

ਸ਼ਾਮ ਨੂੰ ਕਰਨਲ ਮੈਕਐਂਡਰੀਉ ਭਾਈ ਰਾਮ ਸਿੰਘ ਦੇ ਡੇਰੇ ਗਿਆ। ਉਹ ਇਕ ਸ਼ਾਮਿਆਨੇ ਹੇਠਾਂ ਬੈਠੇ ਸਨ ਤੇ ਪੰਜ ਕੁ ਹਜ਼ਾਰ ਆਦਮੀ ਉਥੇ ਮੌਜੂਦ ਸਨ ਤੇ ਹੋਰ ਲੋਕੀ ਉਧਰ ਨੂੰ ਜਾ ਰਹੇ ਸਨ। ਸਭ ਤਰ੍ਹਾਂ ਅਮਨ ਅਮਾਨ ਸੀ, ਨਾ ਤਾਂ ਕੋਈ ਘਬਰਾਹਟ ਹੀ ਸੀ ਤੇ ਨਾ ਹੀ ਕੋਈ ਮਸਤਾਨਾ ਹੋਇਆ ਦਿਸਦਾ ਸੀ। ਮੇਕਐਂਡਰੀਉ ਨੂੰ ਦੇਖ ਕੇ ਭਾਈ ਰਾਮ ਸਿੰਘ ਝੱਟ ਆਪਣੀ ਥਾਂ ਤੋਂ ਉਠ ਕੇ ਆ ਗਏ ਤੇ ਸਲਾਮ ਕੀਤਾ। ਮੈਕਐਂਡਰੀਉ ਲਿਖਦਾ ਹੈ ਕਿ ਆਮ ਤੌਰ ਤੇ ਗੁਰੂ ਅਤੇ ਦੂਸਰੇ ਧਾਰਮਕ ਆਗੂ ਇਸ ਤਰ੍ਹਾਂ ਨਹੀਂ ਕਰਦੇ।

੧੯ ਮਾਰਚ ਦੀ ਸ਼ਾਮ ਨੂੰ ਜਾਲੰਧਰ ਡਵੀਯਨ ਦਾ ਕਮਿਸ਼ਨਰ ਮਿਸਟਰ ਫੋਰਸਾਈਥ ਭੀ ਆਨੰਦਪੁਰ ਪੁਜ ਗਿਆ। ਇਹ ਦੇਖ ਕੇ ਸਾਰਿਆਂ ਨੂੰ ਕੰਨ ਹੋ ਗਏ ਕਿ ਜੇ ਕਿਸੇ ਨੇ ਫਸਾਦ ਕਰਨ ਦਾ ਕੋਈ ਯਤਨ ਕੀਤਾ ਤਾਂ ਉਸ ਲਈ ਚੰਗਾ ਨਹੀਂ ਹੋਵੇਗਾ।

੨੦ ਮਾਰਚ ਨੂੰ ਸਵੇਰੇ ੭ ਕ ਬਜੇ ਭਾਈ ਰਾਮ ਸਿੰਘ ਤੇ ਸੌ ਕੁ ਕੂਕੇ ਤਖਤ ਕੇਸਗੜ੍ਹ ਦੇ ਦਰਸ਼ਨਾਂ ਲਈ ਗਏ। ਕਮਿਸ਼ਨਰ ਦੀ ਸਲਾਹ ਨਾਲ ਕੋਈ ਪੁਲੀਸ ਗੁਰਦਵਾਰੇ ਦੇ ਨਜ਼ਦੀਕ ਡੀਊਟੀ ਤੇ ਨਹੀਂ ਸੀ ਲਾਈ ਗਈ, ਬਲਕਿ ਨਜ਼ਰੋਂ ਓਹਲੇ ਰੱਖਣ ਲਈ ਉਨ੍ਹਾਂ ਨੂੰ ਤੰਬੂਆਂ ਵਿਚ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਕੇਵਲ ਸਰਦਾਰ ਬਹਾਦੁਰ ਅਤਰ ਸਿੰਘ, ਫ਼ਜ਼ਲ ਹਸੈਨ ਅਤੇ ਕੁਤਬ ਸ਼ਾਹ ਇੰਸਪੈਕਟਰਾਂ ਨੂੰ ਆਖਿਆ ਗਿਆ ਸੀ ਕਿ ਉਹ ਪ੍ਰਬੰਧ ਦੀ ਨਿਗਰਾਨੀ ਕਰਨ, ਤਾਕਿ ਲੋਕੀਂ ਜਲਦੀ ਜਲਦੀ ਲੰਘਦੇ ਜਾਣ। ਭਾਈ ਰਾਮ