ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੂਕਿਆਂ ਦੀ ਵਿਥਿਆ

੭੮

ਸਿੰਘ ਤੇ ਉਨ੍ਹਾਂ ਦੇ ਸੰਗੀ ਚੁਪ-ਚਾਪ ਚਲੇ ਗਏ ਤੇ ਗੁਰਦ੍ਵਾਰਾ ਕੇਸਗੜ੍ਹ ਦੇ ਦਰਸ਼ਨ ਕੀਤੇ। ਭਾਈ ਸਾਹਿਬ ਨੇ ਪੰਝੀ ਰੁਪਏ ਭੇਟਾ ਚੜ੍ਹਾਈ। ਪੁਜਾਰੀ ਸਿੰਘ ਨੇ ਕਿਹਾ ਕਿ ਅਸੀਂ ਤੁਹਾਡਾ ਅਰਦਾਸਾ ਨਹੀਂ ਕਰ ਸਕਦੇ। ਇਸ ਪਰ ਭਾਈ ਰਾਮ ਸਿੰਘ ਨਾਰਾਜ਼ ਹੋ ਗਏ। ਇਸ ਤੋਂ ਬਾਦ ਆਪ ਗੁਰੂ ਤੇਗ ਬਹਾਦੁਰ ਦੇ ਗੁਰਦਵਾਰੇ ਦੇ ਦਰਸ਼ਨਾਂ ਲਈ ਹਾਜ਼ਰ ਹੋਏ। ਇਥੇ ਭੀ ਇਨ੍ਹਾਂ ਨੇ ਪੰਝੀ ਰੁਪਏ ਭੇਟਾ ਕੀਤੇ। ਇਥੇ ਦੇ ਪੁਜਾਰੀਆਂ ਨੇ ਆਪ ਲਈ ਅਰਦਾਸਾ ਸੋਧ ਦਿੱਤਾ, ਜਿਸ ਪਰ ਪ੍ਰਸੰਨ ਹੋ ਕੇ ਆਪ ਨੇ ਇਕ ਰੁਪਇਆ ਹੋਰ ਉਨ੍ਹਾਂ ਨੂੰ ਭੇਟ ਕੀਤਾ। ਇਸ ਤਰਾਂ ਇਹ ਵੇਲਾ ਅਮਨ ਅਮਾਨ ਨਾਲ ਲੰਘ ਗਿਆ। ਕਰਨਲ ਮੈਕਐਂਡਰੀਊ ਆਪਣੀ ਰੀਪੋਰਟ ਵਿਚ ਲਿਖਦਾ ਹੈ ਕਿ ਜਿਸ ਵੇਲੇ ਭਾਈ ਰਾਮ ਸਿੰਘ ਦਰਸ਼ਨਾਂ ਲਈ ਗੁਰਦਵਾਰਾ ਕੇਸਗੜ੍ਹ ਦੇ ਲਾਗੇ ਪੁੱਜਣ ਵਾਲੇ ਸਨ ਤਾਂ ਮੈਂ ਕੀ ਦੇਖਦਾ ਹਾਂ ਕਿ ਨਿਹੰਗ ਸਿੰਘਾਂ ਦਾ ਇਕ ਜਥਾ ਚਲਿਆ ਆ ਰਿਹਾ ਹੈ। ਉਨ੍ਹਾਂ ਪਾਸ ਮੁਤਹਿਰੇ ਤੋਂ ਟਕੂਏ ਸਨ। ਜਿਸ ਵੇਲੇ ਉਹ ਸਾਡੇ ਕੈਂਪ ਦੇ ਪਾਸ ਦੀ ਲੰਘੇ ਤਾਂ ਮੈਂ ਉਨ੍ਹਾਂ ਨੂੰ ਠਹਿਰ ਜਾਣ ਅਤੇ ਮੁਤਹਿਰੇ ਰੱਖ ਦੇਣ ਲਈ ਕਿਹਾ। ਕੇਵਲ ਮੈਨੂੰ ਤੇ ਡਿਪਟੀ ਇੰਸਪੈਕਟਰ ਹੈਂਚਲ ਦੋਨਾਂ ਨੂੰ ਦੇਖ ਕੇ ਉਨ੍ਹਾਂ ਨੇ ਨਾਂਹ ਕਰ ਦਿਤੀ ਤੇ ਗੁੱਸੇ ਵਿਚ ਬਹਿਸਣ ਲੱਗ ਪਏ, ਤੇ ਮਾਲੂਮ ਹੁੰਦਾ ਸੀ ਕਿ ਸ਼ਾਇਦ ਡਟ ਭੀ ਜਾਣ। ਇਹ ਦੇਖ ਕੇ ਮੈਂ ਤੰਬੂਆਂ ਦੇ ਅੰਦਰੋਂ ਡੀਊਟੀ ਵਾਲੀ ਪੁਲੀਸ ਗਾਰਦ ਨੂੰ ਬੁਲਾ ਲਿਆ। ਇਹ ਸਿਪਾਹੀ ਗਿਣਤੀ ਵਿਚ ੩੦ ਸਨ ਤੇ ਇਨ੍ਹਾਂ ਪਾਸ ਤਲਵਾਰਾਂ ਸਨ। ਨਿਹੰਗਾਂ ਪਾਸੋਂ ਮਤਹਿਰੇ ਲੈ ਲਏ ਗਏ ਤੇ ਇਹ ਖਾਲੀ ਹੱਥੀਂ ਅੱਗੇ ਜਾਣ ਦੀ ਥਾਂ ਪਿੱਛੇ ਆਪਣੇ ਬੁੰਗੇ ਨੂੰ ਮੁੜ ਗਦੇ। ਪਿੱਛੋਂ ਮੈਨੂੰ ਪਤਾ ਲੱਗਾ ਕਿ ਨਿਹੰਗਾਂ ਨੇ ਆਪਣੇ ਡੇਰੇ ਭਾਈ ਰਾਮ ਸਿੰਘ ਸੰਬੰਧੀ ਮਤਾ ਕੀਤਾ ਸੀ। ਹੋਰ ਤਾਂ ਸਾਰੇ ਚੁਪ ਰਹਿਣ ਦੇ ਹੱਕ ਵਿਚ ਸਨ, ਪਰ ਇਹ ਜੱਥਾ ਕੂਕਿਆਂ ਤੋਂ ਗੁਰਦੁਆਰੇ ਦੀ ਪਵਿਤ੍ਰਤਾ ਦੀ ਰੱਖਿਆ