ਪੰਨਾ:ਕੂਕਿਆਂ ਦੀ ਵਿਥਿਆ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਨੰਦਪੁਰ ਦਾ ਹੋਲਾ ੭੯

  • *
  • *

ਕਰਨ ਲਈ ਡਟਿਆ ਹੋਇਆ ਸੀ ਤੇ ਇਸੇ ਮਨਸ਼ਾ ਨਾਲ ਆਇਆ ਸੀ । ਇਸੇ ਦਿਨ ੨੦ ਮਾਰਚ ੧੬੭ ਨੂੰ ਭਾਈ ਰਾਮ ਸਿੰਘ ਨੇ ਗੁਰਦੁਆਰਾ ਕੇਸਗੜ ਦੇ ਪੁਜਾਰੀਆਂ ਨੂੰ ਗੁਰਮੁਖੀ ਵਿਚ ਇਕ ਚਿੱਠੀ ਲਿਖੀ ਕਿ ਤੁਸੀਂ ਮੇਰਾ ਅਰਦ'ਸਾਂ ਜੂ ਨਹੀਂ ਕੀਤਾ, ਕੀ ਤੁਸੀਂ ਮੈਨੂੰ ਗੁਰੂ ਕਾ ਸਿਖ ਨਹੀਂ ਸਮਝਦੇ ? ਨਾਲ ਹੀ ਇਹ ਭੀ ਲਿਖਿਆ ਕਿ ਮੈਂ ਤੁਹਾਡੇ ਅਰਦਾਸ ਦੀ ਪ੍ਰਵਾਹ ਨਹੀਂ ਕਰਦਾ, ਗੁਰੂ ਕਾ ਸਿਖ ਓਹ ਹੈ, ਜਿਸ ਨੂੰ ਹਉਮੈਂ ਨਹੀਂ ਹੈ । ਪੰਜਾਬੀਆਂ ਨੇ ਇਸ ਦਾ ਲਿਖਤੀ ਉਤਰ ਤਾਂ ਕੋਈ ਨਾ ਦਿੱਤਾ ਪਰ ਜ਼ਬਾਨੀ ਕਹਿ ਭਜਿਆਂ ਕਿ ਚੰਕਿ ਗੁਰੂ ਕੇ ਖਾਲਸੇ ਤੇ ਕੁਕਿਆਂ ਵਿਚ ਇਹ ਭੇਦ ਹਨ ਇਸ ਲਈ ਤੁਹਾਡਾ ਅਰਦਾਸਾ ਨਹੀਂ ਕੀਤਾ ਜਾ ਸਕਦਾ। ੧. ਤੁਸੀਂ ਆਪਣੇ ਆਪ ਨੂੰ ਅਵਤਾਰ ਮਨਾਉਂਦੇ ਹੋ। ੨. ਨਵਾਂ ਕੁਕਾ ਬਣਾਉਣ ਵੇਲੇ ਸਿਖੀ ਰੀਤ ਵਿਰੁੱਧ ਕੰਨ ਵਿਚ ਮੌੜ ਫੁਕਦੇ ਹੋ । ੩. ਨਵੇਂ ਕੁਕੇ ਨੂੰ ਆਖਦੇ ਹੋ, ਜਨਮ ਗੁਰੂ ਹਜ਼ਰੋ, ਅਰ ਬਾਸੀ ਗੁਰੂ ਭੈਣੀ, ਹਾਲਾਂ ਕਿ ਸਿੱਖ ਮੰਨਦੇ ਹਨ ਜਨਮ ਗੁਰੂ ਪਟਣਾ, ਅਰ ਵਾਸੀ ਗੁਰੂ ਆਨੰਦਪੁਰ। ੪. ਸਿਖ ਰਹੁ-ਰੀ ਦੇ ਵਿਰੁੱਧ ਕੁਕੇ ਗੁਰਦੁਆਰਿਆਂ ਵਿਚ ਪੱਗਾਂ ਲਾਹ ਲੈਂਦੇ ਹਨ ਤੇ ਕੇਸ ਖਿਲਾਰ ਲੈਂਦੇ ਹਨ । ੫. ਗੁਰੂ ਦੇ ਸਿਖਾਂ ਦੀ ਰਹੁ-ਰੀਤ ਦੇ ਵਿਰੁੱਧ ਕੁਕੇ ਕਈ ਵਾਰੀ ਇਸ ਹੱਦ ਤਕ ਮਸਤਾਨੇ ਹੋ ਜਾਂਦੇ ਹਨ ਕਿ ਮੁਸਲਮਾਨਾਂ ਫ਼ਕੀਰਾਂ ਵਾਂਗੂੰ ਕਰਨ ਲਗ ਪੈਂਦੇ ਹਨ । ਇਸ ਲਈ ਕੂਕੇ ਗੁਰੂ ਕੇ ਸਿਖ ਨਹੀਂ ਹੋ ਸਕਦੇ । Digitized by Panjab Digital Library / www.panjabdigilib.org