ਪੰਨਾ:ਕੂਕਿਆਂ ਦੀ ਵਿਥਿਆ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੂਕਿਆਂ ਦੀ ਵਿਥਿਆ

ਹੈ ਅਤੇ ਦੋ ਵਜੇ ਤੜਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੈ। ਓਹ ਹਰ ਬਿਵਰਜਤ ਚੀਜ਼ ਨੂੰ ਬੁਰਾ ਸਮਝਦਾ ਹੈ ਤੇ ਕੂਕੇ ਉਸ ਨੂੰ ਧਰਮ-ਪ੍ਰਚਾਰਨ ਲਈ ਵਾਹਿਗੁਰੂ ਵਲੋਂ ਭੇਜਿਆ ਹੋਇਆ ਅਵਤਾਰ ਮੰਨਦੇ ਹਨ ਤੇ ਉਸ ਦੀ ਮਾਨਤਾ ਕਰਦੇ ਹਨ।

ਪੀਰ ਫਜ਼ਲ ਹੁਸੈਨ ਆਖੀਰ ਵਿਚ ਲਿਖਦਾ ਹੈ ਕਿ ਰਾਮ ਸਿੰਘ ਇਕ ਗ੍ਰੰਥ ਤਿਆਰ ਕਰ ਰਿਹਾ ਹੈ ਜਿਸ ਦਾ ਨਾਮ 'ਆਖਰੀ ਗ੍ਰੰਥ' ਰਖਣ ਦਾ ਖਿਆਲ ਹੈ। ਕੂਕਿਆਂ ਦੀ ਰਹਿਤ-ਬਹਿਤ ਸੰਬੰਧੀ ਜੋ ਹੁਕਮ ਇਸ ਗ੍ਰੰਥ ਵਿਚ ਲਿਖੇ ਹੋਏ ਹਨ ਉਨ੍ਹਾਂ ਦਾ ਹਾਲ ਤਕ ਕੁਝ ਪਤਾ ਨਹੀਂ ਅਤੇ ਨਾ ਹੀ ਇਸ ਗ੍ਰੰਥ ਦੇ ਛੇਤੀ ਪ੍ਰਕਾਸ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਪਰ ਮੈਨੂੰ ਕੋਈ ਸ਼ੱਕ ਨਹੀਂ ਕਿ ਜਦ ਭੀ ਇਹ ਗ੍ਰੰਥ ਪ੍ਰਕਾਸ਼ਤ ਕੀਤਾ ਗਿਆ ਤਾਂ ਇਸ ਵਿਚ ਉਨ੍ਹਾਂ ਭਵਿਖਿਤ ਬਾਣੀਆਂ ਤੋਂ ਬਿਨਾਂ ਕੁਝ ਨਹੀਂ ਹੋਵੇਗਾ ਜਿਨ੍ਹਾਂ ਦਾ ਅਜ ਤੋਂ ਪੰਜਾਹ ਯਾ ਸੋ ਵਰੇ ਪਿੱਛੋਂ (ਭਾਈ ਰਾਮ ਸਿੰਘ ਤੋਂ ਬਾਦ) ਪੂਰਾ ਹੋਣਾ ਲਿਖਿਆ ਹੋਇਆ ਹੋਵੇਗਾ। ਮੈਂ ਖੁਦ ਰਾਮ ਸਿੰਘ ਨੂੰ ਮਿਲਿਆ ਹਾਂ ਤੇ ਇਸ ਮੁਲਾਕਾਤ ਦੇ ਅਧਾਰ ਤੇ ਮੇਰੀ ਇਹ ਰਾਏ ਹੈ ਕਿ ਓਹ ਖ਼ੁਦ ਸਰਕਾਰ ਦੇ ਵਿਰੁੱਧ ਕੁਝ ਭੀ ਨਹੀਂ ਕਰਦਾ, ਉਸ ਦੇ ਕੁਝ ਸੂਬੇ। ਭੈੜੇ ਬੰਦੇ ਹਨ ਜੋ ਉਸ ਦੀ ਨੇਕਨਾਮੀ ਨੂੰ ਨੁਕਸਾਨ ਪਹੁੰਚਾਉਂਦੇ ਹਨ।


*ਕਰਨਲ ਮੈਕਐਂਡਰੀਉ ਦੀ ਅਨੰਦਪੁਰ ਦੇ ਮਾਰਚ ੧੮੬੭ ਦੇ ਹੋਲੇ ਦੀ ਮੇਲੇ ਸੰਬੰਧੀ ਰੀਪੋਰਟ, ਮੀਰ ਫ਼ਜ਼ਲ ਹੁਸੈਨ ਇਸਨਪੈਕਟਰ ਪੁਲੀਸ ਹੁਸ਼ਿਆਰਪੁਰ ਦੀ ਰੀਪੋਰਟ, ੨੦ ਮਾਰਚ ੧੮੬੭।