ਪੰਨਾ:ਕੂਕਿਆਂ ਦੀ ਵਿਥਿਆ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਘ ਨਜ਼ਰ-ਬੰਦੀ ਤੋਂ ਖਲਾਸੀ ਪਰ ਪੁਲੀਸ ਦੀ ਨਿਗਰਾਨੀ ਨੇ ਉਨਾਂ ਦੀਆਂ ਸਰਕਾਰ ਵਿਰੁੱਧ ਗੱਲ-ਬਾਤਾਂ ਵਿਚ ਕਾਫ਼ੀ ਰੋਕ ਪਾ ਦਿੱਤੀ, ਤੇ ਜ਼ਿਆਦਾ ਜੋਸ਼ੀਲੇ ਕੁਕੇ ਭੀ ਮੁੰਹੋ ਕੁਝ ਆਖਣ ਵੇਲੇ ਜ਼ਰਾ ਸੋਚ ਵਿਚਾਰ ਤੋਂ ਕੰਮ ਲੈਣ ਲਗ ਪਏ । ਇਹ ਲਹਿਰ ਰਾਜਸੀ ਤਾਂ ਮੱਚੋਂ ਹੀ ਨਹੀਂ ਸੀ, ਪਰ ਜੇਹੜੇ ਮਨਚਲੇ ਕਦੀ ਗੱਲਾਂ-ਬਾਤਾਂ ਵਿਚ ਕੁਝ ਬੇਥਵੀਆਂ ਲਾ ਛੱਡਦੇ ਸਨ ਓਹ ਭੀ ਸੰਭਲ ਗਏ ਤੇ ਆਪਣੀਆਂ ਸਰਗਰਮੀਆਂ ਨੂੰ ਨਿਰੋਲ ਧਾਰਮਕ ਕੰਮਾਂ ਵਲ ਲਾ ਦਿੱਤਾ। ਕੁਦਰਤੀ ਤੌਰ ਤੇ ਇਸ ਦਾ ਅਸਰ ਸਰਕਾਰ ਨੂੰ ਪੁਜ ਰਹੀਆਂ ਰੀਪੋਰਟਾਂ ਉੱਤੇ ਭੀ ਪੈਣਾ ਸੀ । ਚੁਨਾਂਚ ਸੰਨ ੧੮੬) ਦੀਆਂ ਜਿਤਨੀਆਂ ਭੀ ਪੁਲੀਸ-ਰੀਪੋਰਟਾਂ ਹਨ ਉਨ੍ਹਾਂ ਸਾਰੀਆਂ ਵਿਚ ਹੀ ਕੁਕਿਆਂ ਦੇ ਨਿਰੋਲ ਧਾਰਮਕ ਹੋਣ ਦਾ ਜ਼ਿਕਰ ਹੈ। ਹੁਸ਼ਿਆਰਪੁਰ ਦੇ ਇੰਸਪੈਕਟਰ ਪੁਲੀਸ ਫਜ਼ਲ ਹੁਸੈਨ ਨੇ · ਮਾਰਚ ੧੮੬੭ ਦੇ ਆਨੰਦਪੁਰ ਦੇ ਹੋਲੇ ਮਹੱਲੇ ਦੇ ਮੇਲੇ ਦੀ ਰੀਪੋਰਟ ਵਿਚ ੨੦ ਮਾਰਚ ੧੮੬੭ ਨੂੰ ਲਿਖਿਆ ਹੈ ਕਿ ਖ਼ੁਦ ਰਾਮ ਸਿੰਘ ਨਾਲ ਮੁਲਾਕਾਤ ਕਰਨ ਪਿੱਛੋਂ ਮੇਰੀ ਇਹ ਰਾਏ ਹੈ ਕਿ ਓਹ ਕੁਝ ਭੀ ਸਰਕਾਰ ਦੇ ਵਿਰੁੱਧ ਨਹੀਂ ਕਰਦਾ, ਹਾਂ ਉਸ ਦੇ ਸੂਬਿਆਂ ਵਿਚ ਕੁਝ ਕੁ ਭੈੜੇ ਬੰਦੇ ਹਨ ਜੋ ਉਸ ਨੂੰ ਬਦਨਾਮ ਕਰਦੇ ਹਨ । ਅੰਬਾਲੇ ਦਾ ਸੁਪ੍ਰਿੰਟੈਂਡੈਂਟ ਪਲੀਸ ਕੈਪਟਨ ਹੈਰਿਸ, ਜਿਸ ਦੇ ਇਲਾਕੇ ਵਿਚ ਸੰਨ ੧੮੬੭ ਵਿਚ ਕੁਕਿਆਂ ਦੀ ਕਾਫ਼ੀ ਗਿਣਤੀ ਵਧੀ ਸੀ, ਲਿਖਦਾ ਹੈ ਕਿ ਜ਼ਿਲੇ ਦੇ ਜਿਤਨੇ ਭੀ ਮੋਹਤਬਰ ਤੇ ਰਸੂਖ ਵਾਲੇ ਆਦਮੀਆਂ ਪਾਸੋਂ ਕੁਕਾ ਲਹਿਰ ਸੰਬੰਧੀ ਪੁਛ-ਗਿਛ ਕੀਤੀ ਗਈ ਹੈ ਉਨਾਂ ਸਭ ਦਾ ਇਹ ਹੀ ਖਿਆਲ ਹੈ ਕਿ ਹਾਲ ਤਕ ਕੂਕਿਆਂ ਦੀਆਂ ਸਰਗਰਮੀਆਂ ਨਿਰੋਲ ਧਾਰਮਕ ਹਨ । ਸਿਆਲਕੋਟ ਦੇ ਡਿਪਟੀ ਕਮਿਸ਼ਨਰ ਮੇਜਰ ਮਰਸਰ ਨੇ ਭੀ ਆਪਣੀ ਪੜਤਾਲ ਦੇ ਆਧਾਰ ਤੇ ਇਸੇ ਗੱਲ ਦੀ ਪੁਸ਼ਟੀ ਕੀਤੀ । ਖੁਦ ਇੰਸਪੈਕਟਰ ਜਨਰਲ ਪੁਲੀਸ ਪੰਜਾਬ ਆਪਣੀ ਸੰਨ ੧੮੬੭ ਦੀ ਸਾਲਾਨਾ ਪੋਰਟ ਵਿਚ ਲਿਖਦਾ Digitized by Panjab Digital Library / www.panjabdigilib.org