ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੪

ਕੂਕਿਆਂ ਦੀ ਵਿਥਿਆ

ਹੈ ਕਿ ਜਿਨ੍ਹਾਂ ਭੀ ਆਦਮੀਆਂ ਨਾਲ ਮੈਂ ਕੂਕਿਆਂ ਸੰਬੰਧੀ ਗੱਲ-ਬਾਤ ਕੀਤਾ ਹੈ ਓਹ ਇਸ ਖਿਆਲ ਤੇ ਹੀ ਹੱਸ ਪੈਂਦੇ ਹਨ ਕਿ ਕੂਕਿਆਂ ਦੀ ਲਹਿਰ ਦੀ ਕੋਈ ਰਾਜਸੀ ਖਸੂਸੀਅਤ ਭੀ ਹੈ। ਓਹ ਇਸ ਨੂੰ ਨਿਰੀ ਧਾਰਮਕ ਲਹਿਰ ਹੀ ਸਮਝਦੇ ਹਨ। ਇਹ ਠੀਕ ਹੈ ਕਿ ਸਾਰੇ ਹੀ ਸਿਖ, ਸਮੇਤ ਕੂਕਿਆਂ ਦੇ, ਬੜੇ ਖੁਸ਼ ਹੋਣਗੇ ਜੇ ਮੁੜ ਓਨਾਂ ਦਾ ਆਪਣਾ ਰਾਜ ਕਾਇਮ ਹੋ ਜਾਏ, ਪਰ ਮੈਨੂੰ ਕੂਕਿਆਂ ਦੀ ਗਿਣਤੀ ਵਧਣ ਤੋਂ ਕੋਈ ਖਤਰਾ ਨਹੀਂ ਦਿਸਦਾ।

ਇਸ ਪ੍ਰਕਾਰ ਦੀਆਂ ਰੀਪੋਰਟਾਂ ਦੇ ਆਧਾਰ ਤੇ ਸੰਨ ੧੮੬੭ ਦੇ ਆਰੰਭ ਵਿਚ ਸਰਕਾਰ ਪੰਜਾਬ ਨੇ ਭਾਈ ਰਾਮ ਸਿੰਘ ਨੂੰ ਨਜ਼ਰਬੰਦੀ ਤੋਂ ਆਜ਼ਾਦ ਕਰ ਦਿੱਤਾ ਤੇ ਉਨ੍ਹਾਂ ਨੂੰ ਖੁਲ੍ਹ ਦੇ ਦਿਤੀ ਕਿ ਓਹ ਜਿਥੇ ਚਾਹੁਣ ਵਿਚਰਨ। ਸੰਨ ੧੮੬੭ ਦੇ ਅਖੀਰ ਵਿਚ ਇੰਸਪੈਕਟਰ ਜੈਨਰਲ ਖੁਸ਼ੀ ਪ੍ਰਗਟ ਕਰਦਾ ਹੈ ਕਿ ਨਜ਼ਰ-ਬੰਦੀ ਤੋਂ ਆਜ਼ਾਦ ਹੋਣ ਪਰ ਭਾਈ ਰਾਮ ਸਿੰਘ ਤੇ ਉਨਾਂ ਦੇ ਸੰਗੀ ਕੂਕਿਆਂ ਦਾ ਚਲਨ ਬਿਲਕੁਲ ਅਮਨ-ਪਸੰਦ ਰਿਹਾ ਹੈ ਅਤੇ ਜੋ ਖੁਲ਼ ਉਨ੍ਹਾਂ ਨੂੰ ਦਿਤੀ ਗਈ ਸੀ, ਓਨ੍ਹਾਂ ਨੇ ਆਪਣੇ ਆਪ ਨੂੰ ਉਸ ਦੇ ਯੋਗ ਸਿਧ ਕੀਤਾ ਹੈ।*


  • ਇੰਸਪੈਕਟਰ ਜਨਰਲ ਪੋਲੀਸ ਪੰਜਾਬ ਦੀ ੧੮੬੭ ਦੀ ਰੀਪੋਰਟ।