ਭੈਣੀ ਵਿਚ ਦੁਸਹਿਰੇ ਦਾ ਮੇਲਾ
(ਅਕਤੂਬਰ ੧੮੬੭)
ਭਾਈ ਰਾਮ ਸਿੰਘ ਦੀ ਨਜ਼ਰ ਬੰਦੀ ਤੋਂ ਖਲਾਸੀ ਦੇ ਬਾਦ ਕੂਕਿਆਂ ਦਾ ਪਹਿਲਾ ਇਕੱਠ ਜੋ ਭੈਣੀ ਵਿਚ ਕਾਫ਼ੀ ਗਿਣਤੀ ਵਿਚ ਹੋਇਆ, ਇਹ ਸੰਨ ੧੮੬੭ ਦੇ ਦੁਸਹਿਰੇ ਦੇ ਮੌਕੇ ਤੇ ਸੀ। ਇਸ ਵੇਲੇ ਤਿੰਨ ਕੁ ਹਜ਼ਾਰ ਕੂਕਾ ਜਮ੍ਹਾਂ ਹੋਇਆ। ਕਾਨ ਸਿੰਘ ਹੁਸ਼ਿਆਰ ਪੁਰੀਆ, ਲੱਖਾ ਸਿੰਘ, ਸਦਾ ਸਿੰਘ, ਨੱਥਾ ਸਿੰਘ, ਸਾਹਿਬ ਸਿੰਘ, ਜਵਾਹਰ ਸਿੰਘ, ਖਜ਼ਾਨ ਸਿੰਘ, ਵਜ਼ੀਰ ਸਿੰਘ ਤੇ ਨਰਾਇਣ ਸਿੰਘ ਆਦਿ ਸੂਬੇ ਭੀ ਪੁਜੇ ਹੋਏ ਸਨ। ਪਟਿਆਲੀਆ ਜਾਗੀਰਦਾਰ ਸਰਦਾਰ ਮੰਗਲ ਸਿੰਘ ਰਾਇਪੁਰੀਆ ਭੀ ਪੰਜਾਂ ਸਵਾਰਾਂ ਸਮੇਤ ਭਾਈ ਰਾਮ ਸਿੰਘ ਦੇ ਦਰਸ਼ਨਾਂ ਨੂੰ ਆਇਆ ਹੋਇਆ ਸੀ।
ਸਰਦਾਰ ਮੰਗਲ ਸਿੰਘ ਨੇ ਭਾਈ ਰਾਮ ਸਿੰਘ ਨੂੰ ਦਸਿਆ ਕਿ ਉਸ ਦੀ ਬਦਲੀ ਧੌਲਪੁਰ ਹੋ ਗਈ ਹੈ ਤੇ ਉਹ ਦੋ ਸੌ ਰੁਪਿਆ ਮਹੀਨਾ ਭੇਜਦਾ ਰਹੇਗਾ। ਭਾਈ ਰਾਮ ਸਿੰਘ ਨੇ ਸਰਦਾਰ ਮੰਗਲ ਸਿੰਘ ਨੂੰ ਦੱਸਿਆ ਕਿ ਮੈਂ ਅਨੰਦਪੁਰ ਦੇ ਪੁਜਾਰੀਆਂ ਨੂੰ ਲਿਖਿਆ ਹੈ ਕਿ ਉਹ ਸਾਨੂੰ ਤਾਂ ਅਨੰਦਪੁਰ ਦੇ ਗੁਰਦਵਾਰੇ ਜਾਣੋਂ ਰੋਕਦੇ ਹਨ, ਪਰ ਦੂਸਰੇ ਪਾਸੇ ਮਾਸ ਖਾਣ ਤੇ ਸ਼ਰਾਬ ਪੀਣ ਵਾਲਿਆਂ ਨੂੰ ਕੁਝ ਨਹੀਂ ਆਖਿਆ ਜਾਂਦਾ, ਇਸ ਗੱਲ ਦਾ ਪੁਜਾਰੀਆਂ ਨੂੰ ਇਹ ਡੰਡ ਦਿੱਤਾ ਜਾਏਗਾ ਕਿ ਉਨ੍ਹਾਂ ਨਾ ਨਾਮ ਉਸ ਸੂਚੀ ਵਿਚ