ਪੰਨਾ:ਕੂਕਿਆਂ ਦੀ ਵਿਥਿਆ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੂਸਰੀ ਛਾਪ ਦੀ

ਭੂਮਿਕਾ

‘ਕੂਕਿਆਂ ਦੀ ਵਿਥਿਆ' ਜਿਲਦ ੧ ਦੀ ਦੂਸਰੀ ਛਾਪ ਹਾਜ਼ਰ ਹੈ। ਪਹਿਲੀ ਵਾਰੀ ਇਹ ਅਗਸਤ ੧੯੪੪ ਵਿਚ ਪ੍ਰਕਾਸ਼ਤ ਹੋਈ ਸੀ ਤੇ ਤਿੰਨ ਚਾਰ ਮਹੀਨੇ ਵਿਚ ਹੀ ਖ਼ਤਮ ਹੋ ਗਈ ਸੀ। ਮੈਨੂੰ ਅਫ਼ਸੋਸ ਹੈ ਕਿ ਕਾਗਜ਼ ਮਿਲਣ ਵਿਚ ਦੇਰੀ ਤੇ ਛਾਪੇਖਾਨੇ ਦੇ ਹੋਰ ਰੁਝੇਵਿਆਂ ਦੇ ਕਾਰਣ ਤਾਂਘੀ ਪਾਠਕਾਂ ਨੂੰ ਇਤਨੀ ਦੇਰ ਉਡੀਕਨਾ ਪਿਆ ਹੈ।

ਇਸ ਛਾਪ ਵਿਚ ਬਾਬਾ ਰਾਮ ਸਿੰਘ ਜੀ ਦੀਆਂ ਕੁਝ ਹੋਰ ਪ੍ਰਾਪਤ ਹੋਈਆਂ ਚਿਠੀਆਂ ਅਤੇ ਨਾਮਧਾਰੀ ਸਿੰਘਾਂ ਦੀ ਅਰਦਾਸ’ ਵਧਾ ਦਿਤੀਆਂ ਗਈਆਂ ਹਨ।

ਇਸ ਪੁਸਤਕ ਦੀ ਦੂਸਰੀ ਜਿਲਦ ਵਿਚ ਬਾਬਾ ਰਾਮ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਕੂਕਾ ਅਰਥਾਤ ਨਾਮਧਾਰੀ ਸ਼ਰੇਣੀ ਦੇ ਆਗੂ ਬਾਬਾ ਹਰੀ ਸਿੰਘ ਤੇ ਬਾਬਾ ਪ੍ਰਤਾਪ ਸਿੰਘ ਜੀ ਦੇ ਸਮੇਂ ਦੇ ਹਾਲਾਤ ਹੋਣਗੇ, ਅਤੇ ਮੌਜੂਦਾ ਨਾਮਧਾਰੀ ਰਹਿਤ ਮਰਯਾਦਾ, ਸੰਸਥਾਵਾਂ ਆਦਿ ਦਾ ਜ਼ਿਕਰ ਹੋਵੇਗਾ।

ਕਈ ਮਿਤਰਾਂ ਦੀ ਇੱਛਾ ਹੈ ਕਿ ਕੂਕਾ ਲਹਿਰ ਅਤੇ ਪਿਛਲੇ ਨਾਮਧਾਰੀ ਇਤਿਹਾਸ ਬਾਬਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਰੀਕਾਰਡ ਇੰਨ ਬਿੰਨ ਛਾਪ ਦਿਤੇ ਜਾਣ। ਇਸ ਸੰਬੰਧੀ ਇਥੇ ਮੈਂ ਇਤਨੀ ਬੇਨਤੀ ਕਰ ਦੇਣਾ ਹੀ ਕਾਫ਼ੀ ਸਮਝਦਾ ਹਾਂ ਕਿ ਮੈਂ ਯਤਨ ਕਰ ਰਿਹਾ ਹਾਂ ਕਿ ਸਿਖ ਇਤਿਹਾਸ ਬਾਰੇ ਜਿਤਨੇ ਭੀ ਸਰਕਾਰੀ ਤੇ ਗੈਰ-ਸਰਕਾਰੀ ਰੀਕਾਰਡ ਹਿੰਦੁਸਤਾਨ ਵਿਚ ਯਾ ਬਾਹਰਲੇ ਦੇਸ਼ਾਂ ਵਿਚ ਮਿਲਦੇ ਹਨ, ਸਬ