ਪੰਨਾ:ਕੂਕਿਆਂ ਦੀ ਵਿਥਿਆ.pdf/90

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੮੬
ਭਣੀ ਹਿਲਾ

ਲਿਖ ਦਿੱਤਾ ਜਾਏਗਾ ਜੋ ਅਸਾਂ ਗੁਰੂ ਸਾਹਿਬ ਨੂੰ ਲਿਖ ਘੱਲਣੀ ਹੈ। ਸਾਡੀ ਪੁਜਾਰੀਆਂ ਦੇ ਨਾਮ ਇਹ ਚਿੱਠੀ ਹਾਕਮਾਂ ਨੇ ਫੜ ਲਈ ਹੈ। ਇਹ ਸੁਣਦੇ ਸਾਰ ਮੰਗਲ ਸਿੰਘ ਨੇ ਕਿਹਾ ਕਿ ਉਮੈਦ ਹੈ ਕਿ ਸਰਕਾਰ ਤੁਹਾਨੂੰ ਕੋਈ ਕਸ਼ਟ ਨਹੀਂ ਦੇਵੇਗੀ। ਭਾਈ ਰਾਮ ਸਿੰਘ ਨੇ ਆਖਿਆ ਕਿ ਸਰਕਾਰ ਨੇ ਸੰਮਤ ੧੯੧੯ (-੧੯੨੦, ਸੰਨ ੧੮੬੩ ਈ.) ਵਿਚ ਸਾਨੂੰ ਔਖਿਆਂ ਕੀਤਾ ਸੀ ਤਾਂ ਉਨ੍ਹਾਂ ਦੇ ਜਹਾਜ਼ ਤੁਫ਼ਾਨ ਵਿਚ ਫਸ ਗਏ ਸਨ ਤੇ ਗਵਰਨਰ ਜਨਰਲ ਮਰ ਗਿਆ ਸੀ। ਜੇ ਹੁਣ ਇਨ੍ਹਾਂ ਨੇ ਸਾਨੂੰ ਤੰਗ ਕੀਤਾ ਤਾਂ ਇਨ੍ਹਾਂ ਦੇ ਘਰਾਂ ਨੂੰ ਅੱਗ ਲੱਗ ਜਾਏਗੀ ਤੇ ਸਤਿਗੁਰੂ ਰੂਸ ਵਾਲਿਆਂ ਨੂੰ ਇਧਰ ਨੂੰ ਤੋਰ ਦੇਵੇਗਾ; ਰੂਸੀ ਆਪਣੇ ਆਪ ਨਹੀਂ ਚਲੇ ਆ ਰਹੇ।

ਇਸ ਵੇਲੇ ਅੰਬਾਲਾ ਪੁਲੀਸ ਦੇ ਇੱਕ ਸਿਪਾਹੀ ਕਾਨ੍ਹ ਸਿੰਘ ਨੇ ਆ ਕੇ ਦੱਸਿਆ ਕਿ ਭਾਈ ਹਰਨਾਮ ਸਿੰਘ ਕੂਕਾ ਤੇ ਪਿਰਾਗ ਦਾਸ* ਬਚ ਨਹੀਂ ਸਕੇ ਬਲਕਿ ਉਨ੍ਹਾਂ ਨੂੰ ਅੰਬਾਲੇ ਸਜ਼ਾ ਹੋ ਗਈ ਹੈ ਤੇ ਦੇਸ ਨਿਕਾਲਾ ਮਿਲ ਗਿਆ ਹੈ। ਮੈਂ ਇਨ੍ਹਾਂ ਦੇ ਨਾਲ ਲੁਧਿਆਨੇ ਤੱਕ ਆਇਆ ਹਾਂ ਤੇ ਸੇਵਾ ਕਰਦਾ ਰਿਹਾ ਹਾਂ। ਕਾਨ੍ਹ ਸਿੰਘ ਨੇ ਇਹ ਭੀ ਦੱਸਿਆ ਕਿ ਮੈਨੂੰ ਡਿਸਟਰਿਕਟ ਸੁਪਰਿਟੈਂਡੈਂਟ ਪੁਲੀਸ ਵੱਲੋਂ ਇੱਕ ਤਮਗਾ ਮਿਲਿਆ ਹੈ ਜਿਸ ਦੇ ਗਲ ਵਿਚ ਪਹਿਨਣ ਦਾ ਹੁਕਮ ਹੈ, ਪਰ ਮੈਂ ਪਾਉਣਾ ਨਹੀਂ ਚਾਹੁੰਦਾ। ਭਾਈ ਰਾਮ ਸਿੰਘ ਨੇ ਕਿਹਾ ਜਿਤਨਾ ਚਿਰ ਇਹ ਏਥੇ ਹੈਗੇ, ਪਾ ਲੈ, ਜਦ ਤੁਰ ਜਾਣਗੇ, ਲਾਹ ਛੱਡੀ। ਭਾਵੇਂ ਸਾਨੂੰ ਤਰਖਾਣ ਆਖਿਆ ਜਾਂਦਾ ਹੈ, ਪਰ ਅਸੀਂ ਹੀ ਸਾਰਿਆਂ ਤੋਂ ਉੱਚੇ ਹੋਵਾਂਗੇ। ਕਾਨ੍ਹ ਸਿੰਘ ਨੇ


  • ਇਹ ਪਤਾ ਨਹੀਂ ਚਲ ਸਕਿਆ ਕਿ ਹਰਨਾਮ ਸਿੰਘ ਕੁੱਕਾ ਤੇ ਪਿਰਾਗ ਦਾਸ ਨੂੰ ਕਿਸ ਤਰ੍ਹਾਂ ਦੇ ਮੁਕੱਦਮੇ ਵਿਚ ਸਜ਼ਾ ਹੋਈ ਸੀ।