ਪੰਨਾ:ਕੂਕਿਆਂ ਦੀ ਵਿਥਿਆ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੯੦ ਕੂਕਿਆਂ ਦੀ ਵਿਥਿਆ ਥਾਂ ਸ਼ਹਿਰੋਂ ਮੀਲ ਕੁ ਦੀ ਵਿੱਥ ਤੇ ਚਾਟੀ ਵਿੰਡੋਂ ਬਾਹਰ ਇਕ ਖੂਹ ਤੇ ਨਿਯਤ ਕੀਤੀ ਹੋਈ ਸੀ ਤੇ ਤਾਲ ਉਨਾਂ ਦੇ ਸੰਗੀਆਂ ਲਈ ਪਾਣੀ ਨਾਲ ਭਰਿਆ ਹੋਇਆ ਸੀ, ਜਿਸ ਨੂੰ ਦੇਖ ਕੇ ਆਪ ਬੜੇ ਪ੍ਰਸੰਨ ਹੋਏ । ੨੬ ਅਤੇ ੨੭ ਅਕਤੂਬਰ ਨੂੰ ਚਾਰ ਕੁ ਸੌ ਕੂਕਾ ਹੋਰ ਆ ਪੁੱਜਾ ਤੇ ਸਾਰੀ ਵਹੀਰ ਬਾਰਾਂ ਕੁ ਸੌ ਦੀ ਹੋ ਗਈ । ਇਸ ਤੋਂ ਬਿਨਾਂ ਤਿੰਨ ਸਾਢੇ ਤਿੰਨ ਹਜ਼ਾਰ ਆਦਮੀ ਸ਼ਹਿਰ ਵਿਚ ਬੁੰਗਿਆਂ ਅਤੇ ਹੋਰ ਟਿਕਾਣਿਆਂ ਤੇ ਉਤਰਿਆ ਹੋਇਆ ਸੀ । ਇਸ ਮੌਕੇ ਉੱਤੇ ਸਾਰੇ ਸੂਬੇ, ਸਮੇਤ ਬੀਬੀ ਹੁਕਮੀ (ਸਪੁੜੀ ਭਾਈ ਰਤਨ ਸਿੰਘ, ਦਰੀਆ, ਜ਼ਿਲਾ ਅੰਮ੍ਰਿਤਸਰ), ਜਿਸ ਨੂੰ ਕਿ ਸੂਬੇ ਦੀ ਪਦਵੀ ਮਿਲੀ ਹੋਈ ਸੀ, ਪੁੱਜੇ ਹੋਏ ਸਨ ਅਤੇ ਅੰਮ੍ਰਿਤਸਰ ਦੇ ਭਾਈ ਨਰੈਣ ਸਿੰਘ, ਜਵਾਹਰ ਸਿੰਘ ਤੇ ਰੂੜ ਸਿੰਘ ਵੀ ਹਾਜ਼ਰ ਸਨ। | ਭਾਈ ਰਾਮ ਸਿੰਘ ਨੂੰ ਅੰਮ੍ਰਿਤਸਰ ਪੁਜਦੇ ਸਾਰ ਇਤਲਾਹ ਦਿੱਤੀ ਗਈ ਕਿ ਓਹ ਕਮਿਸ਼ਨਰ ਨੂੰ ਮਿਲਨ ਅਤੇ ਇੰਸਪੈਕਟਰ ਨਰੈਣ ਸਿੰਘ ਉਨ੍ਹਾਂ ਦੇ ਡੇਰੇ ਡੀਉਟੀ ਤੇ ਲਾਇਆ ਗਿਆ ਤਾਂਕਿ ਜਦ ਓਹ ਬਾਹਰ ਜਾਣ ਤਾਂ ਉਨਾਂ ਦੇ ਨਾਲ ਰਹੇ । ਭਾਈ ਰਾਮ ਸਿੰਘ ੨੬ ਅਕਤੂਬਰ ਨੂੰ ਕਮਿਸ਼ਨਰ ਨੂੰ ਮਿਲੇ, ਉਨਾਂ ਨੂੰ ਕਿਹਾ ਗਿਆ ਕਿ ਜਿਥੇ ਓਹ ਚਾਹੁਣ, ਉਨ੍ਹਾਂ ਨੂੰ ਜਾਣ ਆਉਣ ਦੀ ਖੁਲ ਹੈ, ਪਰ ਜੇ ਓਹ ਠਾਠ ਨਾਲ ਦਰਬਾਰ ਸਾਹਿਬ ਜਾਣਾ ਚਾਹੁਣ, ਤਾਂ ਓਹ ਸਿਰਫ਼ ਐਤਵਾਰ ੨੭ ਅਕਤੂਬਰ ਨੂੰ ਸਵੇਰੇ ਪੰਜ ਵਜੇ ਹੀ ਜਾ ਸਕਦੇ ਹਨ, ਤੇ ਪੰਜਾਹ ਆਦਮੀਆਂ ਤੋਂ ਜ਼ਿਆਦਾ ਉਨ੍ਹਾਂ ਨਾਲ ਨਹੀਂ ਜਾ ਸਕਣਗੇ । ਭਾਈ ਰਾਮ ਸਿੰਘ ਨੇ ਇਹ ਗੱਲ ਪ੍ਰਵਾਨ ਕਰ ਲਈ ਤੇ ੨੭ ਅਕਤੂਬਰ ਨੂੰ ਸਵੇਰੇ ਪੰਜਾਹ ਸ਼ਰਧਾਲੂਆਂ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ । ਜਿਸ ਵੇਲੇ ਅੰਦਰ ਪੁੱਜੇ ਤਾਂ ਉਨਾਂ ਦੇ ਸੰਗੀਆਂ ਦੀ ਗਿਣਤੀ ਦੇ ਤਿੰਨ ਸੌ ਤਕ ਪੁਜ ਗਈ, ਕਿਉਂਕਿ ਜਿਤਨੇ ਭੀ ਕੁਕੇ ਇਸ ਵਲੇ ਦਰਬਾਰ ਸਾਹਿਬ ਵਿਚ ਸਨ, ਸਭ ਉਨਾਂ ਦੇ ਨਾਲ ਹੋ ਪਏ । Digitized by Panjab Digital Library | www.panjabdigilib.org