ਪੰਨਾ:ਕੂਕਿਆਂ ਦੀ ਵਿਥਿਆ.pdf/96

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੯੨
ਕੂਕਿਆਂ ਦੀ ਵਿਥਿਆ

ਥਾਂ ਸਾਰਜੈਂਟ ਪਾਸੋਂ ਖਿਮਾਂ ਮੰਗ ਕੇ ਖਹਿੜਾ ਛੁਡਾਇਆ। ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਿਛੋਂ ਭਾਈ ਸਾਹਿਬ ਕੁਝ ਚਿਰ ਲਈ ਆਪਣੇ ਬੰਗੇ ਵਿਚ ਠਹਿਰੇ ਜਿਥੇ ਕਿ ਸਰਦਾਰ ਸ਼ਮਸ਼ੇਰ ਸਿੰਘ ਸੰਧਾਂਵਾਲੀਏ ਤੇ ਉਨ੍ਹਾਂ ਦੇ ਭਾਈ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਭਾਈ ਸਾਹਿਬ ਨੂੰ ਮਿਲਣ ਲਈ ਗਏ ਤੇ ਕੁਝ ਭੇਟ ਦਿੱਤੀ।

ਅੰਮ੍ਰਿਤਸਰ ਵਿਚ ਇਸ ਮੌਕੇ ਤੇ ਭਾਈ ਰਾਮ ਸਿੰਘ ਨੇ ਕੋਈ ਦੋ ਕੁ ਹਜ਼ਾਰ ਹੋਰ ਕੂਕੇ ਬਣਾਏ, ਜਿਨ੍ਹਾਂ ਵਿਚ ਆਦਮੀ, ਇਸਤ੍ਰੀਆਂ ਤੇ ਕੁਝ ਦਿਨਾਂ ਦੀ ਉਮਰ ਦੇ ਬੱਚੇ ਭੀ ਸਨ। ਇਨ੍ਹਾਂ ਬੱਚਿਆਂ ਨੂੰ ਕੂਕਿਆਂ ਵਿਚ ਇਸ ਲਈ ਸ਼ਾਮਲ ਕਰਨਾ ਜ਼ਰੂਰੀ ਸੀ, ਤਾਂਕਿ ਸਾਰਾ ਟੱਬਰ ਇਕੱਠਾ ਪ੍ਰਸ਼ਾਦ ਛਕ ਸਕੇ, ਕਿਉਂਕਿ ਕੂਕੇ ਕਿਸੇ ਹੋਰ ਦੇ ਹੱਥੋਂ ਨਹੀਂ ਖਾਂਦੇ ਪੀਂਦੇ। ਗਿਣਤੀ ਚੂੰਕਿ ਜ਼ਿਆਦਾ ਸੀ ਅਤੇ ਭਾਈ ਸਾਹਿਬ ਲਈ ਇਕੱਲੇ ਇਕੱਲੇ ਨੂੰ ਗੁਰ-ਮੰਤ੍ਰ ਦੇਣਾ ਮੁਸ਼ਕਲ ਸੀ ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਕਤਾਰਾਂ ਵਿਚ ਖੜੇ ਕਰ ਕੇ, ਕਤਾਰ ਵਾਰ 'ਵਾਹਿਗੁਰੂ ਜੀ ਕਾ ਖਾਲਸਾ' ਉੱਚੀ ਆਵਾਜ਼ ਨਾਲ ਬੁਲਾ ਦਿੱਤਾ।

ਕਰਨਲ ਮੈਕਐਂਡਰੀਉ ਲਿਖਦਾ ਹੈ ਕਿ ਇਸ ਮੌਕੇ ਤੇ ਮੈਂ ਅੰਮ੍ਰਿਤਸਰ ਸਾਂ ਅਤੇ ਭਾਈ ਰਾਮ ਸਿੰਘ ਮੈਨੂੰ ਮਿਲਨ ਲਈ ਆਇਆ ਅਤੇ ਨਜ਼ਰ-ਬੰਦੀ ਤੋਂ ਆਪਣੀ ਖਲਾਸੀ ਲਈ ਸਰਕਾਰ ਦਾ ਧੰਨਵਾਦ ਕੀਤਾ। ਸ਼ਹਿਰ ਵਿਚ ਭਾਈ ਰਾਮ ਸਿੰਘ ਦੇ ਦਰਸ਼ਨਾਂ ਲਈ ਲੋਕਾਂ ਵਿਚ ਬੜੀ ਖਿੱਚ ਸੀ। ਮੈਂ ਸ੍ਰਦਾਰ ਮੰਗਲ ਸਿੰਘ ਰਾਮਗੜ੍ਹੀਆ ਸਰਬਰਾਹ ਸ਼੍ਰੀ ਦਰਬਾਰ ਸਾਹਿਬ, ਅਤੇ ਕਈ ਸਿਖ ਪਤਵੰਤਿਆਂ ਪਾਸੋਂ ਭਾਈ ਰਾਮ ਸਿੰਘ ਸੰਬੰਧੀ ਰਾਏ ਪੁਛੀ। ਸਭ ਨੇ ਇਹ ਹੀ ਕਿਹਾ ਕਿ ਭਾਈ ਰਾਮ ਸਿੰਘ ਤਾਂ ਨੇਕ-ਨੀਅਤ ਅਤੇ ਹਾਨੀ-ਰਹਿਤ ਹੈ ਪਰ ਉਨ੍ਹਾਂ ਦੇ ਕੁਝ ਕੁ ਸੂਬਿਆਂ ਸੰਬੰਧੀ, ਤੇ ਖਾਸ ਕਰ ਭਾਈ ਸਾਹਿਬ ਸਿੰਘ ਸੰਬੰਧੀ ਜੋ ਉਨ੍ਹਾਂ ਦਾ ਜਾਨਸ਼ੀਨ ਬਣਨ ਵਾਲਾ ਹੈ,