ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩)


ਮੱਤੀ ਮਾਨ ਗੁਮਾਨ ਮੈਂ ਨਿਤ ਫਿਰਦੀ ਆਹੀ,
ਰੰਗ ਬਰੰਗੀ ਕੱਪੜੇ, ਹਥ ਸੁੰਦ੍ਰ ਬਾਹੀ।
ਜਾਂ ਮੈਂ ਦੇਖਾਂ ਆਪ ਵੱਲ ਵਿਚ ਅੰਗ ਨ ਮਾਵਾਂ,
ਇੱਕੋ ਜੇਹੀਆਂ ਨਾਲ ਬਹ ਸੁਰ ਲੰਮੀ ਗਾਵਾਂ,
ਮੱਤ ਦੇਵੇ ਉਸ ਵੇਲੜੇ ਸੋ ਵੈਰੀ ਮੇਰਾ,
ਕਿਸੇ ਨ ਆਣਾ ਖਾਤਰੀ ਕਰ ਜਾਣਾ ਚੇਰਾ।
****
ਹੈ ਨੀ ਅੰਬੜ ਮੇਰੀਏ। ਮੈਂ ਮੁਈਆਂ ਹਾਵੇ,
ਕੰਤ, ਰੀਸਾਲੂ ਸੋਹਣਾ ਨਾ ਮੁੁਹੋਂ ਬੁਲਾਵੇ,
ਓਹ ਰੱਤਾ ਪਰ ਵੇਲੜੀ, ਮੈਂ ਚੱਜ ਨ ਕੋਈ,
ਹਾਇ। ਕੁਚੱਜੀ ਜਨਮ ਦੀ ਐਵੇਂ ਪਤ ਖੋਈ,
ਕੂੜੇ ਕੀਤੇ ਕੰਮ ਮੈਂ ਤੇ ਕੋਹਝੀਆਂ ਖੇਡਾਂ,
ਹੁਣ ਮਿਲ ਮੈਨੂੰ ਕਰਦੀਆਂ ਸਹੀਆਂ ਚਾਹੇਡਾਂਂ,
ਜੇ ਗੁਣ ਹੁੰਦੇ ਗੰਠੜੀ ਤਾਂ ਸੋਭਾ ਪਾਂਦੀ,
ਜਸ ਹੁੰਦਾ ਘਰ ਸਹੁਰੇ ਮੈਂ ਧੰਨ ਸੁਆਂਦੀ।੧. ਸੁੰਦ੍ਰਤਾ ਦਾ ਗੁਮਾਨ। ੨. ਉਪਦੇਸ਼ਾਂ ਤੋਂ ਲਭ ਨਾ ਲਿਅ॥
੩, ਸਹੀਆਂ ਤਊ ਅਸੰਖ ਮੈ ਕਹੀ ਨ ਜੇਹੀਆਂ। ੪. ਪਰਲੋਕ।