ਸਮੱਗਰੀ 'ਤੇ ਜਾਓ

ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪)

ਸੋ ਗੁਣ ਕੁਈ ਨਾ ਪੱੱਲੜੇ ਸਹੁ ਕੀਕਰ ਭਾਵਾਂ?
ਝੁਰ ਝੁਰ ਸੁੱਕਾ ਪਿੰਜਰਾ ਕਹਿੰਦੀ ਸ਼ਰਮਾਵਾਂ।
ਹੈ ਨੀ ਅੰਬੜ ਮੇਰੀਏ! ਮੈਂ ਇਹ ਕੀ ਕੀਤਾ?
ਖਹ ਕੇ ਜੋੜਾ ਪਾੜਿਆ ਫਿਰ ਮੂਲ ਨ ਸੀਤਾ।
ਵੇਲਾ ਗਇਆ ਬਿਤੀਤ ਓਹ ਹੁਣ ਹੱਥ ਨ ਆਵੇ,
ਝੋਰਾ, ਝਿੱਕਾ, ਝੀਕਣਾ, ਚਿੰਤਾ, ਦੁਖ, ਹਾਵੇ,
ਗਈ ਜੁਆਨੀ ਰੰਗਲੀ ਫਿਰ ਕਰੂ ਨ ਫੇਰਾ,
ਲਾਗੀ ਆਏ ਘਰਾਂ ਵਿਚ ਘੱਤ ਬੈਠੇ ਡੇਰਾ,
ਸਹੀਆਂ ਵਿੱਚੋਂ ਖੇਡਦੀ ਲੈ ਜਾਸਨ ਮੈਨੂੰ,
ਰੱਖਣ ਵਾਲਾ ਕੋ ਨਹੀਂ ਆਖਾਂ ਮੈਂ ਕੈਨੂੰ?
****
ਪੇਕੇ ਘਰ ਵਿਚ ਲਾਡਲੀ ਮੈਂ ਰਹੀ ਦਿਵਾਨੀ,
ਵੇਲਾ ਨਹੀਂ ਸਮਾਲਿਆ ਜਦ ਸੀਗ ਜੁਆਨੀ,
ਸ਼ਖੀਆਂ ਮਿਲ ਮਿਲ ਪੁਛਦੀਆਂ ਕੋਈ ਦਰਦ ਨ ਵੰਡੇ,
ਆਪੇ ਅਪਣੇ ਰਾਹ ਵਿੱਚ ਮੈਂ ਬੀਜੇ ਕੰਡੇ।



੧. ਵਾਹਿਗੁਰੂ। ੨. ਪਾਪ ਕੀਤੇ ਤੇ ਬਖਸ਼ਾਏ ਨਹੀਂ।
੩. ਮੌਤ ਦੇ ਦੂਤ ਹੈ। ੪ ਮੈਂ ਮਰ ਜਾਸਾ। ੫, ਸੰਸਾਰ, ਲੋਕ।
੬. ਜ੍ਵਾਨੀ ਦੇ ਦਿਨੀਂ ਵਾਹਗੁਰੂ ਸਿਮ੍ਰਨ ਨਹੀਂ ਕੀਤਾ।