ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬)

ਖਾਣਾ ਪੀਣਾ ਹੱਸਣਾ ਖੇਡਣ ਦੀ ਚਾਲੀ,
ਮਾਣੇ ਮੱਤੀ ਲਾਡਲੀ ਮੈਂ ਰਹੀ ਲਡਿੱਕੀ,
ਸਹੀਆਂ ਦੇ ਵਿੱਚ ਬੈਠਕੇ ਕੁਈ ਮੱਤ ਨ ਸਿੱਖੀ।
ਇਹ ਚਰਖਾ ਨਿਰਮੋਲ ਸੀ ਏਵੇਂ ਹੱਥ ਆਇਆ,
ਸੱਧਰ ਲਾਹ ਨ ਕੱਤਿਆ ਨਾ ਤਿੰੰਞਣ ਡਾਹਿਆ,
ਪਇਆ ਪੁਰਾਣਾ ਹੋਂਵਦਾ ਘੁਣ ਖਾਂਦਾ ਜਾਂਦਾ,
ਕੁੜੀਆਂ ਵੰਨੀਂ ਵੇਖਕੇ ਨਹਿਂ ਚਾਉ ਉਪਾਂਦਾ।
****
ਹੈ ਨੀ ਅੰਬੜ ਮੇਰੀਏ! ਤੁਧ ਧੀ ਪਿਆਰੀ,
ਹੈ! ਇਸ ਵੇਲੇ ਰੱਖ ਲੈ ਮੈਂ ਦੁਖੀਆ ਭਾਰੀ,
ਮੈਨੂੰ ਸੂਝ ਨ ਆਪਣੀ ਬੁੱਧ ਕਿਸੇ ਨ ਲੀਤੀ,
ਚਰਖਾ ਡੱਠਾ ਤਿੰਞਣੀਂ ਮੈਂ ਸੁਤਿਆਂ ਬੀਤੀ।
ਜੇ ਉਸ ਵੇਲੇ ਸੰਜਦੀ ਮੇਰੇ ਕੰਮ ਆਂਦਾ,
ਹੱਥੋਂ ਖਾਲੀ ਮੈਂ ਚਲੀ ਪਛਤਾਉ ਨ ਜਾਂਦਾ,
ਕਤ ਕਤ ਕੀਤੇ ਦਾਜ ਜਿਨ ਲੈ ਬੁਚ੍ਕੇ ਚਲੀਆਂ,
ਮੈਥੋਂ ਸੱਭੇ ਚੰਗੀਆਂ ਮੈਂ ਮੰਦੀ ਝਲੀਆਂ।੧. ਏਕਾਂਤ ਸਿਮ੍ਰਨ੍। ੨. ਸਤਸੰਗ ਵਿਚ ਰਲ ਕੇ ਸਿਮ੍ਰਨ ਕੀਤਾ।
੩.ਸਰੀਰ ਬੁਢਾ ਹੁੰਦਾ ਜਾਂਦਾ ਹੈ। ੪. ਸਿਮ੍ਰਨ ਵਾਲੇ ਸੁਰਖਰੂ ਚੱਲੇ ਹਨ।