ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੭)

ਬੋਲਣ ਜੋਗੀ ਮੈਂ ਨਹੀਂ ਕੀ ਲੈ ਮੂੰਹ ਬੋਲਾਂ,
ਸ਼ਰਮਿੰਦੀ ਮੰਦੀ ਘਣੀ ਭ੍ਰਮ ਰੋਲ ਘਚੋਲਾ,
ਸੱਧਰ ਕੀਤੀ ਕੀ ਕਰੇ ਹੁਣ ਬਲ ਨਹੀਂ ਪਾਉਂਦਾ,
ਕੀ ਹੁੰਦਾ ਹੁਣ ਕੀਤਿਆਂ ਕਾਂ ਸਿਰ ਤੇ ਲਉਂਦਾ,
ਦੇਂਦੇ ਕੰਨ ਉਗਾਹੀਆਂ ਸੁਣ ਸੁਣ ਕੰਨਸੋਈ,
ਅੱਖੀਂਂ ਧਾਹੀ ਰੁੰਨੀਆਂ ਮੋੜੀ ਨਹਿਂਂ ਖੋਈ।
ਹੈ ਬਦਖੋਈਆਂ ਪੱਟਿਆ ਆਖਾਂ ਮੈਂ ਕੈਨੂੰ,
ਖੋਇ ਨ ਹਾਰੀ ਮੈਂ ਹਰੀ ਇਨ ਖਾਧਾ ਮੈਨੂੰ,
ਏਹਨਾਂ ਹੱਥੋਂ ਕੂਕਦੀ ਕਰ ਖੜੀਆਂ ਬਾਹੀਂ,
ਹੈ ਨੀ ਸੌਂਕਣ ਮੇਰੀਓ ਛਡਿਓ ਜੇ ਨਾਹੀਂ,
ਮੈਂ ਹੁਣ ਚਰਖਾ ਕੱਤਦੀ ਜੇ ਦੇਵਣ ਕੱਤਣ।
ਪਰ ਓਹ ਲਾਗੀ ਆ ਗਏ ਮਲ ਬੈਠੇ ਪੱਤਣ।
****
ਹੈ ਬਦਖੋਈਆਂ ਮੇਰੀਆਂ ਲਹਿੰਦੀਆਂ ਮੂਲੋਂ,



੧. ਬੁਰੇ ਸਗਨ, ਕਾਲ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਪਈਆਂ ਹਨ।
੨. ਅਪਣੇ ਅੰਗ ਹੀ ਵੈਰੀ ਹੋ ਗਏ। ੩. ਮੰਦੀਆਂ ਆਦਤਾਂ।
੪. ਏਹ ਤੁਕ ਛੰਦ ਪੂਰਾ ਕਰਨ ਲਈ ਨਵੀਂ ਪਾਈ ਗਈ ਹੈ,ਕਰਤਾ
ਜੀ ਦੇ ਖਰੜੇ ਵਿਚ ਥਾਂ ਖਾਲੀ ਹੈ, ਜੇ-ਉਪ੍ਰਲੀ ਤੇ ਏਹ-ਦੋਵੇਂ ਤੁਕਾਂ ਛਡ
ਦੇਈਏ ਤਦ ਵੀ ਪ੍ਰਕਰਣ ਸਾਫ ਟੁਰਿਆ ਚਲਦਾ ਹੈ॥