ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)




ਨਾਲ ਇਨਹਾਂ ਦੇ ਹੁੰਦਿਆਂ ਮੈਂ ਅੱਤਿ ਨਿਮਾਣੀ,
ਮੈਂ ਰਤ ਰੋਂਦੀ ਅੱਥਰੂ ਹਾਇ! ਕੋਈ ਛੁਡਾਏ।
ਕੇਸਰ ਸਿੰਘ ਗੁਲਾਮ ਹੋਇ ਸਦ ਘੁੰਮੇ ਜਾਏ।
ਬਿਰਥਾ ਸਾਰੀ ਦਿਲੇ ਦੀ ਉਸ ਖੋਲ੍ਹ ਸੁਨਾਵਾਂ,
ਹੋਇ ਨਿਮਾਣੀ ਢਹ ਪਵਾਂ ਜੇ ਖਸਮੇਂ ਭਾਵਾਂ,
ਮੁੰਹੋ ਨ ਬੋਲੇ, ਪੈਰ ਮੈਂ ਨਾਲ ਹੰਝੂ ਧੋਵਾਂ,
ਜੇ ਦੇਖਾਂ ਉਸ ਕੰਤ ਨੂੰ ਦੁਖ ਅਪਣਾ ਰੋਵਾਂ:-
"ਜੇ ਤੁਧ ਮਨੋਵਿਸਾਰੀਆ ਵੱਸ ਪਈ ਇਨਹਾਂ ਦੇ,
"ਮੇਰੇ ਨਾਲ ਜੁ ਬੀਤੀਆਂ ਨਹਿ ਕਹਣ ਕਹਾਂਦੇ।
"ਇੱਕ ਆਂਦੀ ਇਕ ਜਾਂਵਦੀ ਇਕ ਘੇਰ ਖਲੋਂਦੀ,
"ਇੱਕ ਘਸੀਟੇ ਇਕ ਧਿਰੇ ਇਕ ਨਾਲ ਚਲੋਂਦੀ,
"ਕੂਕਣ ਚਾਂਗਣ ਨਾ ਮਿਲੇ ਜੋ ਕਿਸੇ ਸੁਣਾਵਾਂ,



੧. ਬੁਰੀਆਂ ਆਦਤਾਂ ਵੱਲ ਇਸ਼ਾਰਾ ਹੈ ਕਿ ਹਾਂ ਤਾਂ ਮੈਂ ਪਾਰ ਬ੍ਰਹਮ ਪਤੀ
ਦੇ ਪੁਯਾਰੀ ਪਤਨੀ, ਪਰ ਸੁਰਤ ਵਿੱਚ ਫਸੀਆਂ ਮਾੜੀਆਂ ਕਰਨੀਆਂ,
ਕਹਣੀਆਂ ਤੇ ਸੋਚ ਦੇ ਨਿਵਾਸ ਨੇ ਮੈਂ ਨੀਚ ਕਰ ਦਿਤੀ ਹਾਂ।
੨. ਇਹ ਨਾਮ ਉਨਾਂ ਗੁਰਮੁਖਾਂ ਦਾ ਜਾਪਦਾ ਹੈ ਜਿਨ੍ਹਾਂ ਦੀ ਸੋਹਬਤ
ਵਿਚ ਆਪ ਨੂੰ ਆਤਮ ਜੀਵਨ ਦਾ ਲਾਭ ਹੋਯਾ ਸੀ। ੩. ਜੇ
ਵਾਹਗੁਰੂ ਦੀ ਹਜੂਰੀ ਵਿਚ ਮਨ ਰਹਵੇ ਤਾਂ ਸਿਮ੍ਰਨ ਹੁੰਦਾ ਹੈ, ਤੇ ਪਾਪ
ਨਹੀਂ ਹੁੰਦੇ, ਹੇ ਵਾਹਗਰੁ! ਆਪਣੀ ਹਜੂਰੀ ਦਾਨ ਕਰ ਨਹੀਂ ਤਾਂ ਅਸੀ
ਇਸ ਵਿਹੂਣੇ ਨਿਕਾਰੇ ਹਾਂ।