ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧)


ਮੇਰਾ ਕੀਤਾ ਕਤਰਿਆ ਮੈਂ ਆਪ ਵੰਞਾਇਆ ,
"

****

ਮੈਂ ਬਦਖੋਆਂ ਪਾਲੀਆਂ ਹੁਣ ਮੈਥੋਂ ਆਕੀ' ,
ਬੋਲਣ ਮੂਲ ਨ ਦੇਂਦੀਆ ਫਰਿਆਦ ਕਰਾਂ ਕੀ ?
"
ਅਖੀੰ ਕੱਜਲ ਪਾਇਕੈ ਨਾ ਮਾਂਗ ਭਰਾਈ,
ਪਾਸ ਸੁਆਣੀ ਬੈਠਕੇ ਨਾ ਮਹਿੰਦੀ ਲਾਈ,
ਪਾਟਾ ਮੂਲ ਨ ਸੀਵਿਆਂ ਹੱਥ ਸੂਈ ਲੈ ਕੇ,
ਹੱਥੋਂ ਪਾੜ ਗੁਆਇਆ ਕੁੜੀਆਂ ਸੰਗ ਖਹ ਕੇ,
ਗਰਬ ਗਹੇਲੀ ਮੈਂ ਫਿਰੀ ਵਿੱਚ ਤ੍ਰਿੰਞਣ ਸਾਰੇ,
ਜਿਉਂ ਘੁਣ ਖਾਧੀ ਲੱਕੜੀ ਮੈਂ ਤਿਉਂ ਹੰਕਾਰੇ,
ਨੀਵੇਂ ਦੀਦੇ ਕਰ ਕਦੀ ਬੈਠੀ ਘਰ ਨਾਹੀਂ,
ਸਹਜੇ ਚਾਲ ਨ ਮੈਂ ਚਲੀ ਚੰਚਲਤਾ ਮਾਹੀਂ।
"
ਤੂੰਬੇ ਹੜੇ ਪੁਣੀਆਂ ਪਛੀ ਭਰ ਆਂਦੀ,੧."ਇਹ ਦੋਵੇਂ ਤੁਕਾਂ ਛੰਦ ਪੂਰਾ ਕਰਨੇ ਲਈ ਨਵੀਆਂ ਪਈਆਂ ਹਨ।
੨."ਮਨ ਮਾਰਕੇ ਸਤਸੰਗ ਨਾ ਕੀਤਾ, ਕੀਤਾ ਤਾਂ ਸਤਸੰਗੀਆ ਦੀ ਮੱਤ ਧਾਰਨ ਨਾਂ ਕੀਤੀ।