ਸਮੱਗਰੀ 'ਤੇ ਜਾਓ

ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਝੱਖੜ ਵਾਉਂ ਹਨੇਰੀਆਂ ਲੈ ਗਈ ਉਡਾਂਦੀ,
ਇਉਂ ਵੀ ਦੇਖ ਨ ਬੁਝਿਆ ਇਹ ਕੀ ਕੁਝ ਹੋਇਆ,
ਮੱਤ ਫਿਰੀ ਵਿਚ ਖੇਡ ਦੇ ਮੈਂ ਵਕਤ ਵਿਗੋਇਆ,
ਨਿੱਤ ਫਿਰਾਂ ਪਰ ਬੂਹੜੇ ਏ ਖਸਲਤ ਮੇਰੀ,
ਖੇਡਾਂ ਖੇਡਾਂ ਗਲੀ ਵਿਚ ਜਿੱਦਲ ਮਤ ਮੇਰੀ।
****
ਤ੍ਰਿੰਞਣ ਦੇ ਵਿਚ ਜਾਇਕੇ ਮੈਂ ਅਕਲ ਗਵਾਈ,
ਕੁੜੀਆਂ ਭਰੀਆਂ ਪੱਛੀਆਂ ਮੈਂ ਤੰਦ ਨ ਪਾਈ॥
ਹੱਥ ਲਏ ਪੰਜ ਗੀਟੜੇ ਦੇ ਮੈਂ ਖੇਡਨ ਲੱਗੀ,
ਕੱਤਣ ਤੁੰਮਣ ਛੱਡਕੇ ਮੈਂ ਖੇਡੇ ਠੱਗੀ,
ਕੁੜੀਆਂ ਵੰਨੀ ਵੇਖਕੇ ਮੈਂ ਚਾਉ ਨ ਆਇਆ,
ਤਕਲਾ ਮੇਰਾ ਸਾਰ ਦਾ ਤਿਹੁਰਾ ਵਲ ਪਾਇਆ,



੧. ਵਾਹਗੁਰੂ ਮਿਲਨ ਦੇ ਜੋ ਸਾਮਾਨੇ ਕੀਤੇ,ਪਛਤਾਵਾ ਕੀਤਾ, ਮੱਤ ਲੀਤੀ,
ਨਾਮ ਵਿੱਚ ਲੱਗੀ,ਪਰ ਫੇਰ ਸੰਸਾਰਕ ਰੁਝੇਵਿਆਂ ਵਿੱਚ ਭੁਲ ੨ ਗਈ।
੨. ਸਬਦ,ਸਪਰਸ, ਰੂਪ,ਰਸ ਗੰਧ ਯਾ ਕਾਮ ਕ੍ਰੋਧ ਲੋਭ ਮੋਹ ਹੰਕਾਰ।
੩. ਸਿਮ੍ਰਨ ਧ੍ਯਾਨ। ੪. ਸ਼ਤਸੰਗੀਆਂ ਵੱਲ। ੫. ਲੋਹੇ ਦਾ,ਭਾਵ ਮੇਰੀ 'ਮੈਂ'।
ਸੁਰਤ, ੬. ਸੁਰਤ ਵਿੰਗੀ ਕਰ ਲਈ, ਤਕਲੇ ਵਿੱਚ ਵਲ ਪਵੇ,
ਤਾਂ ਤੰਦ ਨਹੀਂ ਨਿਕਲਦੀ, ਸੁਰਤ ਸਾਫ ਨ ਰਹੇ, ਦਾਤਾ ਜੀ ਨਾਲ ਵਲ ਪਾ
ਲਵੇ ਤਾਂ ਸਿਮ੍ਰਨ ਦੀ ਤੰਦ ਨਹੀਂ ਨਿਕਲਦੀ।