ਇਹ ਸਫ਼ਾ ਪ੍ਰਮਾਣਿਤ ਹੈ
(੧੩)
ਚਰਖਾ ਮੇਰਾ ਸੋਹਣਾ ਅਤਿ ਰੰਗ ਬਰੰਗੀ,
ਸਾਰ ਨ ਲੱਧੀ ਓਸ ਦੀ ਮੰਦੀ ਨਾ ਚੰਗੀ।
ਵਿੱਚ ਨ ਸਹੀਆਂ ਬੈਠਕੇ ਚਰਖੇ ਤੰਦ ਪਾਈ,
ਤ੍ਰਿੰਞਣ ਕਦੀ ਨ ਅੱਪੜੀ, ਨਹਿ ਛੋਪ ਪਵਾਈ,
ਇਸ ਹੰਕਾਰੇ ਮੈਂ ਰਹੀ ਸਭ ਕਹਨ ਸੁਚੱਜੀ,
ਪਰ ਮੈਂ ਕੋਝੀ ਸੱਭ ਤੋਂ ਸਿਰ ਵਡੀ ਕੁਚੱਜੀ,
ਲੱਖ ਵਿਲੱਲੀ ਢੂੰਢੀਏ ਮੈਂ ਇਕ ਵਿਲੱਲੀ,
ਤੰਦ ਨ ਪਾਈ ਤੱਕਲੇ ਨਹਿ ਲਾਹੀ ਛਲੀ।
****
ਕੂੜਾ ਅੰਗਨ ਭਰ ਗਇਆ ਨਹਿ ਸੂਹਣੀ ਦਿੱਤੀ,
ਦਿਲ ਦੀ ਘੁੰਡੀ ਨਾ ਖੁਲੀ ਨਾ ਟੁਟੀ ਭਿੱਤੀ,
੧. ਸਤਸੰਗ। ੨. ਸਤਗੁਰ ਦੇ ਦੀਵਾਨ ਵਿੱਚ ਕਦੀ ਨਾ ਗਈ।
੩. ਨਾਮ ਦਾਨ ਦੀ ਬਰਕਤ ਨਹੀਂ ਮੰਗੀ,ਜਾਚ ਨਹੀਂ ਸਿੱਖੀ।
੪. ਸੰਸਾਰਕ 'ਮੈਂ ਮੇਰੀ' ਦੇ ਮਾਣ ਹੰਕਾਰ ਤੇ ਬੁਧ ਦੀ ਚਤ੍ਰਾਈ ਵਿੱਚ ਰਹੀ।
੫. ਸਭ ਤੋਂ ਵੱਡਾ ਮੂਰਖ ਉਹ ਹੈ ਜੋ ਹੀਰਾ ਜਨਮ ਪਾ ਕੇ
ਸਾਈੰ ਨਾਲ ਪ੍ਰੇਮ ਨਹੀਂ ਕਰਦਾ ਜਿਸ ਦਾ ਸਮਾਂ ਸਿਮ੍ਰਨ ਤੋਂ ਖਾਲੀ ਜਾਂਦਾ ਹੈ।
੬. ਸੁਰਤ ਮੈਲੀ ਹੋ ਗਈ। ੭. ਸਰਲਤ ਨਾਂ ਆਈ। ੮. ਭਰਮ ਨਾਂ ਗਿਆ, ਭੁੱਲ ਨਾਂ ਨਿਕਲੀ
ਭਾਵ ਬਿਖਮ ਗਾਂਠ -ਜੋੜ੍ਹ ਚੇਤਨ ਦੀ ਗੰਢ-ਨਾ ਖੁੱਲੀ।