ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੪


ਲੰਮੇ ਅੰਦਰ ਘੰਡ ਦੇ ਅਖ ਪਇਆ ਚਣਾਖਾ ,
ਕੱਢਣ ਜੋਗਾ ਕੋ ਨਹੀਂ ਮਾਈ ਨਾਂ ਬਾਪਾ,

ਕੇਸਰ ! ਕਿਸ ਨੂੰ ਆਖੀਐ ਇਹ ਵੇਲਾ ਕਿਹੜਾ?
ਸੇਜਾ ਪਲੰਘ ਦੁਲੀਚੜੇ ਉਠ ਗਇਆ ਸੁ ਜਿਹੜਾ,
ਅਜੇ ਸੁ ਵੱਲ ਨ ਆਇਆ ਰੱਸੀ ਸੜ ਗਈਆ,
ਚਰਖੀ ਹੱਲੀ ਗੁਡੀਆਂ ਪੀਹੜੀ ਭਜ ਪਈਆ,
ਉਠੀਆਂ ਸਭ ਸਹੇਲੀਆਂ ਉਹ ਕਿਥੇ ਤਿੰਞਣ?
ਗੋਹੜੇ ਪੱਛੀ ਰੂ ਨਹੀਂ ਨਾ ਤੇਲੀ ਪਿੰਞਣ ,
ਲਾਗੀ ਆਏ ਪਹਨਕੇ ਉਹ ਜਾਞੀ ਕਪੜੇ ,
ਮੋੜੇ ਮੁੜਨ ਨ ਕਿਸੇ ਦੇ ਹਥ ਪਾਏ ਤਕੜੇ।

ਛਪਦੀ ਲੁਕਦੀ ਮੈਂ ਫਿਰਾਂ ਕੋਈ ਰੱਖੇ ਨਾਹੀਂ,
ਰੋਂਦੀ ਆਹਾਂ ਮਾਰਦੀ ਕਰ ਖੜੀਆਂ ਬਾਹੀਂ,



੧ ਸ਼ਰਮ ਦੀ ਮਾਰੀ ਘੁੁੰਡ ਨਹੀਂ ਚੁੱਕਦੀ, ਤੇ ਚੱਕੇ ਬਿਨਾਂ ਕੋਈ ਕਿਸਤਰਾਂ ਚਿਣਗ ਨੂੰ ਕੱਢ ਸਕੇ, ਤੇ ਅਪਣੇ ਪੀਸੋ ਅਪਣੀ ਅੱਖ ਵਿੱਚ ਪਈ ਚਿਣਗ ਨਿਕਲਦੀ ਨਹੀਂ, ਭਾਵ ਅਪਨੇ ਐਬ ਗੁੁੁੁਰਮੁਖਾਂ ਨੂੰ ਦੱਸੀਦੇ ਨਹੀਂ
ਤੇ ਅਪਣੇ ਪਾਸੋਂ ਨਿਕਲਦੇ ਨਹੀਂ,ਤੇ ਨਾ ਕਢੋ ਤਾਂ ਸਾੜਦੇ ਹਨ,੨. ਮੌਤ ਦੇ ਦੂਤ ਆ ਗਏ। ੩.ਮੌਤ ਛਡਦੀ ਨਹੀਂ ।੪, ਮੌਤ ਤੋਂ ਡਰ ਲਗਦਾ ਹੈ।