ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫)


ਜੋਰੀ ਜੋਰੀ ਲੈ ਚਲੇ ਮਾਂ ਬਾਪ ਦਿਖੰਦੇ,
ਪਾਸ ਖੜੋਤੇ ਅੰਗ ਸਾਕ ਨਹਿ ਮੁਹੋਂ ਬੁਲੰਦੇ,
ਆਪਣ ਹੱਥੀਂ ਦੇਖਿਆ ਸਭ ਟੁਰਨੇ ਹੋਏ,
ਭਰਵਾਸੇ ਲਗ ਇਨਹਾਂ ਦੇ ਗੁਣ ਸੱਭੇ ਖੋਏ।
ਜੇ ਪਹਿਲੇ ਹੀ ਚੇਤੀਏ ਤਾਂ ਕਾਹੇ ਡਰੀਏ,
ਬਹੀਏ ਪਾਸ ਸੁਹਾਗਣੀ ਕੋਚੱਜ ਨ ਕਰੀਏ,
ਅੱਗੇ ਚਰਖਾ ਰੱਖੀਏ ਪਿਛੇ ਕਰ ਪੀਹੜੀ,
ਵਿੰਗੀ ਚਿੱਬੀ ਜੋ ਕਹੇ ਗਲ ਸਭਾ ਸੀਹੜੀ।
ਚਾਈਂਂ ਚਾਈਂ ਕੱਤੀਏ ਕਰ ਰੁਈ ਸੂਤ੍ਰ,
ਮਿੱਠੀ ਪਿਆਰੇ ਸਾਹੁਰੇ ਕੁਲ ਭਲੀ ਸਪੂਤ੍ਰ,
ਏਥੇ ਓਥੇ ਜੱਸ ਲਹੈ ਹੋਵੈ ਸਭਰਾਈ,
ਸੱਭੇ ਜਾਣਨ ਆਪਣੀ ਨਹਿ ਕਿਸੇ ਪਰਾਈ,



੧. ਮੌਤ ਤੋਂ ਕੋਈ ਰੱਖਣ ਵਾਲਾ ਨਹੀਂ। ੨ ਗੁਰ ਮੁਖ।
੩. ਕੁਚਜ ਪਣਾ ਨਾ ਕਰੀਏ, ਭੁੱਲ ਨਾ ਕਰੀਏ, ਸਾਵਧਾਨ ਰਹੀਏ।
੪. ਸਾਧਨ ਕਰੀਏ, ਚਰਖਾ ਕੱਤੀਏ = ਸਿਮ੍ਰਨ ਕਰੀਏ, ਪੀਹੜੀ = ਆਸਨ।
ਪੱਕਾ ਕਰੀਏ,ਸਿਮ੍ਰਨ ਵਿੱਚ ਮਨ ਅਡੋਲ ਹੋ ਕੇ ਲੱਗੇ। ੫, ਗੁਰਮੁਖਾਂ ਦੀ
ਕਰੜੀ ਚਾਕਰੀ, ਝਿਝਕ ਝੰਬ ਸਹਾਰਕੇ ਕਰੀਏ। ੬ ਸਿਮ੍ਰਨ ਸਮੇਂ
ਚਿਤ ਚਿੰਤਾ ਵਿਚ ਨਾਂ ਪਾਈਏ।