ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧) ਕੀ ਕਰਸਾਂ ਹੁਣ ਸਾਹੁਰੇ ਕਿਉਂ ਮਿਲਸੀ ਢੋਈ ? ਹੈ ਨੀ ਮਾਏ ਮੇਰੀਏ । ਹੁਣ ਮੈਂ ਕੀ ਕਹਸਾਂ? ਕੋਈ ਗੁਣ ਨਹਿ, ਪੱਲੜੇ ਮੈਂ ਅੰਢ ਨੇ ਲਹਸਾਂ, ਇਹ ਗਲ ਵਿਚ ਸੰਸਾਰ ਦੇ ਮੈਂ ਸੁਣਦੀ ਆਹੀ, ਜਿਸ ਦੇ ਸਿਰ ਤੇ ਜੋ ਬਣੇ ਸਿਰ ਓਸ ਨਿਬਾਹੀ, ਸਾਥੀ ਕੋਈ ਨ ਕਿਸੇ ਦਾ ਔਖੇ ਵਿੱਚ ਵੇਲੇ, ਖੇਡਾਂ ਵਾਲੀ ਖੇਡ ਦੀ ਹੁਣ ਔਗਣ ਮੇਲੇ, ਪੁੱਛੁ ਕੰਤ ਬਹਾਲਕੇ ਕਰਤੂਤ ਜਿ ਮੇਰੀ, ਬੀਉ ਕੁਚੱਜੀ ਜਨਮ ਦੀ ਸ਼ਰਮਿੰਦ ਘਨੇਰੀ, ਮੋਟਾ , ਸੋਟਾ ਕੱਤਦੀ ਕਹਣੇ ਨੂੰ ਹੁੰਦੀ, ਪੱਛੀ ਭਰ ਕੇ ਸੂਤ ਦੀ ਅੱਗੇ ਧਰ ਦਿੰਦੀ । ਸਾਰੀ ਉਮਰ ਗੁਜ਼ਾਰੀਆ ਮੈਂ ਏਤੇ ਹਾਵੇ, ਕੰਤ ਨ ਪੁੱਛੇ ਵਾਤੜੀ ਸੋਹਾਗ ਗਣਾਵੇ। ਭੱਠ ਵਿਆਹੀ ਹਾਇ ਮੈਂ ਨਹਿ ਕੰਤ, ਦਿਲਾਸਾ ! ੧. ਪਰਲੋਕ ਵਿਚ ਕੀ ਕਰਸਾਂ ?