ਸਮੱਗਰੀ 'ਤੇ ਜਾਓ

ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)


ਸੁਖ ਵੱਸਣ ਸੋਹਾਗਣੀ ਮੈਂ ਫਿਰੀ ਉਦਾਸਾ:-
'ਬਖਸ਼ਣ ਹਾਰੇ ਸਾਹਿਬਾ! ਮੈਂ ਤੇਰੀ ਬਰਦੀ!
'ਰੱਤੀ ਨਾਲ ਕੁਸੰਗ ਦੇ ਰਹੀ ਉਲਟੀ ਕਰਦੀ,
'ਸਾਹਿਬ ਬੇਪਰਵਾਹ ਤੂੰ ਪਰਵਾਹ ਨ ਤੈਨੂੰ!
'ਮੈਂ ਦੁਖਯਾਰੀ ਦੁਖ ਭਰੀ ਕੀ ਆਖਾਂ ਕੈਨੂੰ?
'ਢੂੰਢ ਫਿਰੀ ਸਭ ਥਾਨ ਮੈਂ, ਮੇਰਾ ਨਾ ਕੋਈ,
'ਔਗਣ ਹਾਰੀ ਨੀਚ ਹਾਂ, ਕੋਈ ਦੇਇ ਨ ਢੋਈ,
'ਕਰਮਾਂ ਮਾਰੀ, ਨਿੱਜ ਮੈਂ ਹੋਈ ਅਣਹੋਈ,
'ਜੇ ਹੋਈ ਦੁਖ ਸੜਨ ਨੂੰ ਕੁੜ ਕੁੜ ਦੁਖ ਰੋਈ,
'ਕੋਈ ਥਾਉਂ ਨ ਲੱਝਦੀ ਕੁਈ ਠੌਰ ਨ ਪਾਵਾਂ।
'ਕੀਤੇ ਕਰਮ ਕਵੱਲੜੇ ਹੁਣ ਪੱਛੋਤਾਵਾਂ,
'ਪਰ ਤੂੰ ਸਾਹਿਬ ਅਤ ਵਡਾ ਵਡਯਹੁ ਵਡ ਭਾਰਾ!
'ਬਿਰਦ ਤੇਰਾ ਬਖਸੰਦ ਹੈ ਤੂੰ ਬਖਸਨਹਾਰਾ!
'ਮੈਂ ਜੇਹੀਆਂ ਅਪਰਾਧਣਾਂ ਤੇ ਔਗਣਹਾਰਾਂ,
'ਅਕਿਰਤਘਣਾਂ ਅਨਮੋੜਨਾਂ ਬੁਰੀਆਂ ਕੁੜਿਆਰਾਂ,
'ਫਾਹਵੀਆਂ ਹੋਈਆਂ ਘੁਥੀਆਂ ਫਵੀਆਂਹੁਟ ਗਈਆਂ,
'ਢੱਠੀਆਂ ਹੋਇ ਨਿਮਾਣੀਆਂ ਜਦ ਸਰਣੀ ਪਈਆਂ,