ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

'ਨਜ਼ਰਮਿਹਰਦੀ ਜਦ ਕਰੀ ਸਭ ਔਗਣ ਸਾੜੇ,
'ਅਪਣੇ ਚਰਨੀਂ ਲਾਈਆਂ ਗਏ ਦੁੱਖ ਦਿਹਾੜੇ,
'ਓਹ ਨ ਫਿਰਕੇ ਆਈਆਂ ਭਉਜਲ ਵਿੱਚ ਫੇਰਾ,
'ਕਾਰਣ ਕਰਣ ਸਮਰੱਥਵਾਨ ਇਹ ਬਿਰਦ ਸੁ ਤੇਰਾ,
ਤੂੰ ਸਾਹਿਬ ਸਿਰ ਸਾਹਿਬਾ ਵਡ ਸਾਹਿਬ ਊਚਾ!
'ਤੂੰ ਸਭਸੈ ਨੂੰ ਪਾਲਦਾ ਮੂਚੀ ਹੂੰ ਮੂੱਚਾ,
'ਆਜਜ਼ ਬੰਦੀ ਤੇਰੀਆ ਢਹ ਪਈ ਦੁਆਰੇ,
ਤੂੰ ਸਾਹਿਬ ਬਖਸੰਦ ਹੈਂ ਮੈਂ ਔਗਣਭਾਰੇ।'ਇਤਿ