ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(ਅ)

ਇਸ ਦੀ ਰਚਨਾਂ ਤੋਂ ਪਤਾ ਲੱਗਦਾ ਹੈ ਕਿ ਸਿਰ ਤੇ ਆ ਰਹੀ ਮੌਤ ਦੀ ਸੂਚਨਾ ਹੋ ਰਹੀ ਹੈ, ਉਸ ਦਾ ਭੈ, ਸਿਮ੍ਰਨ ਤੋਂ ਖਾਲੀ ਗਏ ਸਮੇਂ ਦਾ ਸ਼ੋਕ, ਨਾਮ ਦੀ ਮਹਿੰਮਾਂ, ਤੇ ਬੇਨਤੀ ਦਾ ਇਸ ਤਰਾਂ ਦਿਲ ਚੀਰਵਾਂ ਵੇਗ ਟੁਰਦਾ ਹੈ ਕਿ ਮਾਨੋਂ ਸੱਚ ਮੁੱਚ ਮੌਤ ਸਾਹਮਣੇ ਖੜੀ ਹੈ। ਇਹ ਗੱਲ ਕਿ ਉਨ੍ਹਾਂ ਨੇ ਅਪਣੀ ਮੌਤ ਦਾ ਅਗੰਮ ਵਾਚ ਕੇ, ਯਾ ਅਣਜਾਣੇ 'ਆਉਣ ਵਾਲੀਆਂ ਹੋਣੀਆਂ ਦੇ ਪ੍ਰਭਾਵ ਪਹਲਾਂ ਪੈਂਦੇ ਹਨ' ਇਸ ਅਸੂਲ ਮੂਜਬ ਉਮਰਾ ਦੇ ਅੰਤ ਹੋਣ ਦੇ ਪ੍ਰਭਾਵ ਹੇਠ ਏਹ ਛੰਦ ਲਿਖੇ ਹਨ, ਯੁਕਤੀ ਸਿੱਧ ਨਿਰਨੈ ਕਰਨਾ ਕਠਨ ਹੈ, ਪ੍ਰੰਤੂ ਇਸ ਵਿਚ ਸ਼ੱਕ ਨਹੀਂ ਕਿ ਰਚਨਾਂਂ ਵਿਚ ਜੀਵ ਦੇ ਅੰਤ ਆ ਪਹੁੰਚਣ ਦਾ, ਅਰ ਅਨਿਸਥਰਤਾ ਦਾ ਨਕਸ਼ਾ ਬੜਾ ਸਾਫ ਬੱਧਾ ਹੈ। ਇਸ ਵਿੱਚ ਕਾਵ੍ਯ ਅਨੁਸਾਰ ਪਹਲੇ ਬਿਰਹ ਤੇ ਪਸਚਾਤਾਪ ਦਿਖਾਯਾ ਹੈ ਅਰ ਫੇਰ ਅੰਤ ਵਿੱਚ ਮੇਹਰ ਦੀ ਨਜ਼ਰ,ਬਿਨੈ ਤੇ ਔਗਣਾਂ ਦੇ ਸਾੜਨ ਦੀ ਯਾਚਨਾਂ ਸੰਜੋਗ ਸੂਚਕ ਹੈ, ਜਿਸਦੀ ਰਚਨਾਂ ਦਾ ਨਿਬਾਹ ਪੂਰਨ ਸੁੰਦ੍ਰਤਾ ਵਾਲਾ ਹੈ॥

ਆਪ ਬ੍ਰਿੱਜ ਭਾਸ਼ਾ ਦੇ ਕੱਵੀ ਤਾਂ ਪੂਰਨ ਸੇ, ਪਰ ਪੰਜਾਬੀ ਬੀ ਐਸੀ ਠੇਠ ਲਿਖੀ ਹੈ ਕਿ ਬਿਲਕੁਲ ਬੇ ਐਬ। ਜਿਨ੍ਹਾਂ ਨੇ ਆਪ ਦੀ ਜੰਗ ਮੜੋਲੀ ਤੇ ਹੀਰ ਭਾਈ ਗੁਰਦਾਸ ਪੜੀ ਹੈ, ਓਹ ਆਪ ਵੇਖ ਸਕਦੇ ਹਨ। ਇਸ ਚਰਖੇ ਦੀ ਬੋਲੀ ਬੀ ਠੇਠ ਪੰਜਾਬੀ ਹੈ, ਕਵਿਤਾ ਐਸੀ ਸਰਲ ਤੇ ਕੁਦਰਤੀ ਢੰਗ ਦੀ ਹੈ ਕਿ ਖਿੱਚ ਤਾਣ ਕਿਤੇ ਨਹੀਂ। ਇਸ ਦੇ ਮਜ਼ਮੂਨ ਵਿੱਚ ਸੁੰਦਰ ਕਟਾਖ੍ਯ ਹਨ, ਗੁਰਸਿੱਖੀ ਦਾ ਪੂਰਨ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਬ ਦੀ ਬਾਣੀ ਦਾ ਗੂੜ੍ਹਾ ਰੰਗ ਹੈ। ਇਨ੍ਹਾਂ ਕਾਰਣਾਂ ਕਰਕੇ ਇਹ ਨਿੱਕੀ ਜਿਹੀ ਸ਼ੈ ਪੰਜਾਬੀ ਸਾਹਿਤ ਵਿੱਚ ਇੱਕ ਜੀਉਂਦਾ ਹਿੱਸਾ ਲੈਣ ਵਾਲੀ ਜਾਪਦੀ ਹੈ, ਅਰ ਇਹੋ ਕਾਰਣ ਇਸ ਨੂੰ ਛਾਪ ਕੇ ਪਬਲਕ ਦੇ ਪੇਸ਼ ਕਰਨੇ ਦਾ ਹੈ।

ਕਲਮੀ ਲਿਖੀ ਪੋਥੀ ਦਸਦੀ ਹੈ ਕਿ ਆਪ ਨੇ ਅਜੇ ਹੋਰ ਲਿਖਣਾ ਸੀ, ਕਿਉਂਕਿ ਹਰ ਥਾਂ ਸਫਿਆਂ ਦੇ ਸਫੇ ਖਾਲੀ ਛੱਡੇ ਹਨ। ਜਿਨ੍ਹੀਂ ਥਾਂਈਂ ਏਹ * * * * ਨਿਸ਼ਾਨ ਦਿੱਤੇ ਹਨ, ਓਹਨੀਂ ਥਾਂਈ ਕੋਰੇ ਸਫੇ ਹਨ, ਗੋ ਪ੍ਰਕਰਣ ਪੂਰਨ ਜਾਪਦਾ ਹੈ। ਇੱਕ ਦੋ ਥਾਂਈਂ ਛੰਦ ਪੂਰਾ