ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

੧ਓ ਸਤਿ ਨਾਮੁ ॥

 

ਕੇਸਰੀ ਚਰਖਾ

ਕੇਸਰ! ਕਿਸਨੂੰ ਆਖੀਐ ਇਹ ਵੇਲਾ ਕਿਹੜਾ?
ਸੇਜਾ ਪਲੰਘ ਦੁਲੀਚੜੇ ਉਠ ਗਇਆ ਸੁ ਜਿਹੜਾ।



ਅਜੇ ਸੁ ਵੱਲ ਨ ਆਇਆ ਰੱਸੀ ਸੜ ਗਈਆ,
ਚਰਖੀ ਹੱਲੀ ਗੁੱਡੀਆਂ ਪੀਹੜੀ ਭਜ ਪਈਆ[1],
ਉਠੀਆਂ ਸਭ ਸਹੇਲੀਆਂ ਓਹ ਕਿੱਥੇ ਤਿੰਞਣ,
ਗੋਹੜੇ ਪੰਛੀ ਰੂੰ ਨਹੀਂ ਨਾ ਤੇਲੀ ਪਿੰਞਣ[2],
ਲਾਗੀ[3] ਆਏ ਪਹਿਨਕੇ ਓਹ ਜਾਂਞੀ ਕਪੜੇ,
ਮੋੜੇ ਮੁੜਨ ਨ ਕਿਸੇ ਦੇ ਹਥ ਪਾਏ ਤਕੜੇ।

****


੧. ਸਰੀਰ ਸਿਥਲ ਹੋ ਗਿਆ। ੨. ਸਾਥੀ ਵਿਛੁੜ ਗਏ।

੩.ਮੋਤ ਦੇ ਦੂਤ, ਕਲ।

  1. ਸਰੀਰ ਸਿਥਲ ਹੋ ਗਿਆ।
  2. ਸਾਥੀ ਵਿਛੜ ਗਏ।
  3. ਮੌਤ ਦੇ ਦੂਤ, ਕਾਲ।