ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨. ਮਨ-ਸਮਝਾਵਾ.

ਆ, ਬਹਿ ਜਾ ਦਿਲ !
ਹੁਣ ਚੁਪ ਕਰ ਕੇ,
ਬਸ ਕਰ, ਇਸ ਮਾਰਾਮਾਰੀ ਨੂੰ,
ਮੈਂ ਤਾੜ ਲਿਆ,
ਉਹਲੇ ਬਹਿ ਕੇ,
ਤੇਰੀ ਚਤੁਰਾਈ ਸਾਰੀ ਨੂੰ ।

੧. ਬਾਹਰ ਕੁਝ ਮਕਰ ਖਿਲਾਰੇਂ ਤੂੰ,
ਅੰਦਰ ਕੁਝ ਲੋਹੜੇ ਮਾਰੇਂ ਤੂੰ,
ਆ ਟਲ ਜਾ,
ਪੁਠੀਆਂ ਚਾਲਾਂ ਤੋਂ,
ਛਡ ਦੇ ਇਸ ਦੁਨੀਆਂਦਾਰੀ ਨੂੰ ।

੨. ਤੇਰਾ ਮੂੰਹ ਕਿਆ ਭੋਲਾ ਭੋਲਾ ਹੈ,
ਪਰ ਦਿਲ ਤੂਫ਼ਾਨੀ ਗੋਲਾ ਹੈ,
ਕਦ ਤੀਕਰ
ਪੋਚੀ ਜਾਵੇਂਗਾ ?
ਇਸ ਬੇਬੁਨਿਆਦ ਉਸਾਰੀ ਨੂੰ ।

੩. ਜੁਗੜੇ ਹੋ ਗਏ ਨੀਂ ਖਪਦੇ ਨੂੰ,
ਪਿੜ ਬੰਨ੍ਹ ਬੰਨ੍ਹ ਨਚਦੇ ਟਪਦੇ ਨੂੰ,
ਦਸ ਖਾਂ,
ਕੁਝ ਹਥ ਭੀ ਆਇਆ ਈ ?
ਕਰ ਕਰ ਕੇ ਲੋਕਾਚਾਰੀ ਨੂੰ ।

-੭੦-