ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/102

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੪. ਚੁਕ ਪੜਦਾ, ਹੁਣ ਜ਼ਾਹਰ ਹੋ ਜਾ,
ਜੋ ਅੰਦਰੋਂ ਹੈਂ, ਬਾਹਰ ਹੋ ਜਾ,
ਕੀ ਫੈਦਾ ?
ਏਸ ਤਮਾਸ਼ੇ ਦਾ,
ਦਸ ਦੇ ਲੁਕਵੀਂ ਬੀਮਾਰੀ ਨੂੰ ।

੫. ਜੇ ਜਾਨ ਘੁਮਾਣੋਂ ਡਰਦਾ ਹੈਂ,
ਤਦ ਇਸ਼ਕ ਇਸ਼ਕ ਕੀ ਕਰਦਾ ਹੈਂ ?
ਛਡ ਖਹਿੜਾ
ਮਕਰ ਦਿਖਾਵੇ ਦਾ,
ਮੰਨ ਲੈ ਅਪਣੀ ਲਾਚਾਰੀ ਨੂੰ ।

੬. ਮੋਮਨ ਨਹੀਂ, ਤਾਂ ਕਾਫ਼ਿਰ ਹੀ ਰਹੁ,
ਪਰ ਤਸਬੀ ਫੜ ਫੜ ਕੇ ਨਾ ਬਹੁ,
ਪਾਪੀ ਭੀ
ਪਾਰ ਲਗਾਣ ਦੀਆਂ
ਤੌਫ਼ੀਕਾਂ ਨੇ ਉਸ ਬਾਰੀ ਨੂੰ ।

-੭੧-