ਪੰਨਾ:ਕੇਸਰ ਕਿਆਰੀ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫. ਢੋਲ ਸਿਪਾਹੀ.

(ਲੰਮੀ ਹੇਕ ਦਾ ਗੀਤ)

ਨੀ ਮੇਰੀਏ-
ਹੀਰੇ ਸਲੇਟੀਏ !
ਰਾਜੇ ਦੀਏ ਬੇਟੀਏ !
ਉੱਠ ਕੇ ਮੇਰੇ ਲਈ ਰੋਟੀ ਪਕਾ,
ਨੌਕਰੀ ਮੇਰੀ,
ਫਰੰਗੀ ਦੇ ਬੰਗਲੇ,
ਛੇਤੀ ਜਾ ਅਪੜਾਂ, ਦੇਰੀ ਨਾ ਲਾ ।

ਵੇ ਮੇਰਿਆ-
ਢੋਲਣਾ ਮਾਹੀਆ !
ਬਾਂਕੇ ਸਿਪਾਹੀਆ !
ਐਡੀਆਂ ਕਾਹਲੀਆਂ ਹਾਲੀ ਨਾ ਪਾ ।
ਸਾਉਣ ਮਾਂਹ ਦੀਆਂ
ਝੜੀਆਂ ਤੇ ਮੁੱਕਣ ਦੇ,
ਸਾਡਾ ਤੇ ਕੋਈ ਵੀ ਲੱਥਾ ਨਹੀਂ ਚਾ ।

ਨੀ ਮੇਰੀਏ-
ਭੋਲੀਏ ਰਾਣੀਏ !
ਸੁਘੜ ਸਿਆਣੀਏ !
ਕਰ ਕਰ ਕੇ ਅੜੀਆਂ ਨਾ ਧੁੱਪਾਂ ਚੜ੍ਹਾ ।
ਗੋਰੇ ਦੀਆਂ ਘੁਰਕੀਆਂ,
ਜਾਵਣ ਨਾ ਝੱਲੀਆਂ,
ਗੁੱਸੇ ਵਿਚ ਦੇਂਦਾ ਈ ਤਲਬਾਂ ਘਟਾ ।

-੭੫-