ਪੰਨਾ:ਕੇਸਰ ਕਿਆਰੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩. ਆਇਆ ਜਦ ਕੋਈ ਕਿਸਮਤ ਮਾਰਿਆ,
ਤੈਨੂੰ ਧਰਮ ਦੇ ਨਾਂ ਤੇ ਵੰਗਾਰਿਆ,
ਤੈਥੋਂ ਗਿਆ ਨਾ ਸੇਕ ਸਹਾਰਿਆ,
ਰਹੀਓਂ ਧੁਖਦੀਆਂ ਆਂਦਰਾਂ ਠਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੪. ਹਰੀਚੰਦ ਨੇ ਬੋਲ ਜਾਂ ਹਾਰਿਆ,
ਤੇਰੀ ਅਣਖ ਨੇ ਮਿਹਣਾ ਮਾਰਿਆ,
ਆਪਾ ਵੇਚ ਤੂੰ ਨਾਵਾਂ ਤਾਰਿਆ,
ਰਹੀਓਂ ਸਾਬਤ ਕੌਲ ਕਰਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੫. ਜਾਂ ਕੋਈ ਕਾਂਗ ਦੁਖਾਂ ਦੀ ਆਉਂਦੀ,
ਦੁਨੀਆਂ ਸਾਰੀ ਸੀ ਲੜ ਖਿਸਕਾਉਂਦੀ,
ਤੂੰਹੇਂ ਦਿਸੀਓਂ ਸਾਥ ਨਿਭਾਉਂਦੀ,
ਬਾਹੋਂ ਫੜ ਫੜ ਪਾਰ ਉਤਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੧੬. ਜਦੋਂ ਰੋਗ-ਬਿਮਾਰੀਆਂ ਆਈਆਂ,
ਡਰ ਡਰ ਸੱਜਣਾਂ ਅੱਖਾਂ ਚੁਰਾਈਆਂ,
ਤੂੰਹੇਂ ਬਹਿ ਬਹਿ ਰਾਤਾਂ ਕਟਾਈਆਂ,
ਰਹੀਓਂ ਮੇਰੇ ਤੋਂ ਜਿੰਦੜੀ ਵਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

-੮੩-