ਪੰਨਾ:ਕੇਸਰ ਕਿਆਰੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮. ਦੋਹੜਾ.

ਦਿਲ ਦਰਯਾ ਵਿਚ
ਲੋਹੜ ਲਿਆਂਦਾ,
ਲਹਿਰਾਂ ਵਾਂਗ, ਉਮੰਗਾਂ,

ਪਾਗਲ ਕੀਤਾ,
ਇਸ ਪਾਪੀ ਜੀਉੜੇ,
ਨਿਤ ਨਵੀਆਂ ਕਰ ਕਰ ਮੰਗਾਂ,

ਇਸ ਦੀ ਖ਼ਾਤਰ,
ਮੈਂ ਦਰ ਦਰ ਪਿੰਨਿਆ,
ਖੂਹ ਵਿਚ ਸੁਟ ਸੁਟ ਸੰਗਾਂ,

ਫੇਰ ਨ ਪਰਚੇ
ਤਾਂ ਦੱਸੋ ਲੋਕੋ,
ਇਹਨੂੰ ਕਿਸ ਸੂਲੀ ਤੇ ਟੰਗਾਂ ?

-੮੫-