ਪੰਨਾ:ਕੇਸਰ ਕਿਆਰੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਉਚਟ ਗਈ ਨੀਨੀ ਬਾਲਾਂ ਦੀ,
ਟੋਲ ਰਹੇ ਹਨ ਛਾਤੀ ਮਾਂ ਦੀ,
ਸੁਣ ਸੁਣ ਕੇ ਠਿਣਕਾਰ ਇਨ੍ਹਾਂ ਦੀ,
ਉੱਸਲਵਟ ਲੈਂਦੇ ਹਨ ਸਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

੫. ਡੋਲ ਖੂਹਾਂ ਤੇ ਖੜਕ ਪਏ ਨੇਂ,
ਹਾਲੀ ਘਰ ਤੋਂ ਨਿਕਲ ਰਹੇ ਨੇਂ,
ਜੋਤ ਪੁਜਾਰੀ ਬਾਲ ਚੁਕੇ ਨੇਂ,
ਮੁੱਲਾਂ ਪਿਆ ਮਸੀਤ ਬੁਹਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

੬. ਰਾਤ ਪੁਸ਼ਾਕ ਵਟਾਣ ਲਗੀ ਹੈ,
ਦਿਨ ਨੂੰ ਗਲੇ ਲਗਾਣ ਲਗੀ ਹੈ,
ਕੁਦਰਤ ਰਾਸ ਰਚਾਣ ਲਗੀ ਹੈ,
ਵੇਖ ਕੇ ਤੁਰੀਂ ਤਮਾਸ਼ੇ ਸਾਰੇ,
ਜ਼ਰਾ ਖਲੋ ਜਾ, ਜ਼ਰਾ ਖਲੋ ਜਾ ।

-੯੧-