ਪੰਨਾ:ਕੇਸਰ ਕਿਆਰੀ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇਂ,
ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇਂ ।
ਵੰਝਲੀ, ਲੰਗੋਜਾ, ਕਾਂਟੋ, ਤੂੰਬਾ ਵੱਜਦੇ,
ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ।
ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ,
ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ।
ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

੪. ਬਾਲ, ਬੁੱਢੇ, ਗੱਭਰੂ, ਮੇਲੇ 'ਚਿ ਆਏ ਨੇਂ,
ਟੁੰਬ ਟੁੰਬ ਰੀਝਾਂ ਨੇ ਸਾਰੇ ਜਗਾਏ ਨੇਂ ।
ਭਾਤੋ ਭਾਂਤ ਦਿਲ ਭਾਤੋ ਭਾਂਤ ਮਾਲ ਨੇਂ,
ਟੋਲ ਰਹੇ ਆਪੋ ਆਪਣਾ ਖ਼ਿਆਲ ਨੇਂ ।
ਮੇਲੇ ਦੀ ਬਹਾਰ ਏ ਤਿਕਾਲਾਂ ਤੀਕ ਏ,
ਸੌਦਾ ਲੈ ਵਿਹਾਝ, ਜਿਦ੍ਹੀ ਜੋ ਤਫ਼ੀਕ ਏ ।
ਪਲੋ ਪਲੀ ਵਿੱਚ, ਹੋਣੀ ਚੱਲੋ ਚੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

-੯੫-