ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬. ਤੁਰਿਆ ਚਲ.

ਤੁਰਿਆ ਚਲ ਇਕਸਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।
ਬੰਦ ਨ ਕਰ ਰਫ਼ਤਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

੧. ਰਾਹ ਤੇਰਾ ਹੈ ਬੜਾ ਲਮੇਰਾ,
ਤੁਰਿਆ ਚਲ ਪਰ, ਕਰ ਕੇ ਜੇਰਾ,
ਜਿਸ ਥਾਂ ਤੇ ਪੈ ਜਾਏ ਹਨੇਰਾ,

ਤੁਰ ਪਉ ਰਾਤ ਗੁਜ਼ਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

੨. ਤੋਰ ਤੇਰੀ ਹੈ ਮੱਠੀ ਮੱਠੀ,
ਰਾਹ ਦੀ ਰਾਸ ਕਰੀ ਜਾ ਕੱਠੀ,
ਜੋ ਸ਼ੈ ਵੇਖੇਂ ਡਿੱਗੀ ਢੱਠੀ,

ਉਸ ਨੂੰ ਲਈਂ ਸੁਆਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

-੯੮-