ਪੰਨਾ:ਕੇਸਰ ਕਿਆਰੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਕੰਡੇ, ਕੂੜਾ, ਤਿਲਕਣ, ਗਾਰਾ,
ਹੂੰਝੀ ਜਾ ਰਸਤੇ ਚੋਂ ਸਾਰਾ,
ਜਿਸ ਥਾਂ ਦੇਖੇਂ ਗੰਦ ਖਿਲਾਰਾ,

ਕੱਢ ਦੇ ਝਾੜੂ ਮਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

੪. ਫ਼ਰਜ਼ ਤੇਰਾ ਹੈ ਮਜ਼ਲ ਮੁਕਾਣਾ,
ਭੁਲਦਿਆਂ ਨੂੰ ਰਾਹ ਦੱਸੀ ਜਾਣਾ,
ਨਾਲ ਦਿਆਂ ਨੂੰ ਤੋੜ ਪੁਚਾਣਾ,

ਵੰਡ ਉਨ੍ਹਾਂ ਦਾ ਭਾਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

੫. ਰਾਹੀਆਂ ਦੇ ਨਾਸੂਰ ਪੁਰਾਣੇ,
ਤੂੰ ਹਨ ਲਾ ਕੇ ਮਲ੍ਹਮ ਹਟਾਣੇ,
ਜੋ ਬੇਖ਼ਬਰ ਇਲਾਜ ਨ ਜਾਣੇ,

ਦੱਸੀਂ ਨਾਲ ਪਿਆਰ,
ਮੁਸਾਫ਼ਿਰ !
ਤੁਰਿਆ ਚਲ ਇਕਸਾਰ ।

-੯੯-