ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦. ਅੱਲਾ ਦੇ ਵਾਸਤੇ.

(ਕੱਵਾਲੀ)

ਅੱਲਾ ਦੇ ਵਾਸਤੇ ਹੀਰ ਨੂੰ,
ਪ੍ਰੇਮ ਤੋਂ ਨਾ ਹਟਾ ਨੀ ਮਾਂ !
ਮਾਹੀ ਦੇ ਮੁੱਖੜੇ ਮੋਹੀਆਂ,
ਅੱਖੀਆਂ ਨਾ ਫਿਰਾ ਨੀ ਮਾਂ !

੧. ਪ੍ਰੇਮ ਤੇ ਰੱਬ ਦੀ ਜ਼ਾਤ ਹੈ,
ਪ੍ਰੇਮ ਹੀ ਕਾਇਨਾਤ ਹੈ,
ਮੈਨੂੰ ਤੇ ਸਾਫ਼ ਝਲਕਦਾ,
ਬੁਤ ਦੇ ਵਿਚ ਖ਼ੁਦਾ ਨੀ ਮਾਂ !

੨. ਖੋਲ ਕੇ ਅੰਦਰੋਂ ਬਾਰੀਆਂ,
ਪ੍ਰੇਮ ਨੇ ਝਾਤੀਆਂ ਮਾਰੀਆਂ,
ਲੱਗ ਕੇ ਫੇਰ ਨਾ ਬੁੱਝ ਸਕੇ,
ਪ੍ਰੇਮ ਦੀ ਗੁੱਝੜੀ ਭਾਹ ਨੀ ਮਾਂ !

੩. ਲੋਕਾਂ ਨੂੰ ਲੂਤੀਆਂ ਲੌਣ ਦੇ,
ਪ੍ਰੇਮ ਨੂੰ ਰੰਗ ਚੜ੍ਹੌਣ ਦੇ,
ਮੈਂ ਤੇ ਮੁਹੱਬਤਾਂ ਲਾਈਆਂ,
ਰੱਬ ਨੂੰ ਵਿਚ ਬਹਾ ਨੀ ਮਾਂ !

-੧੦੬-