ਪੰਨਾ:ਕੇਸਰ ਕਿਆਰੀ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਜਿਨ੍ਹਾਂ ਨੇ ਲੱਭ ਕੇ ਇਹ ਝਨਾਂ,
ਰੱਜ ਨਾ ਲੀਤੀਆਂ ਤਾਰੀਆਂ,
ਓਨ੍ਹਾਂ ਨੂੰ ਕੀ ਪਤਾ ਭਲਾ,
ਪ੍ਰੇਮ ਹੈ ਕੀ ਬਲਾ ਨੀ ਮਾਂ !

੫. ਪਿਛ੍ਹਾਂ ਮੁੜਨ ਦਾ ਦਮ ਨਹੀਂ,
ਦੋਜ਼ਖ਼ੀਂ ਜਾਣ ਦਾ ਗ਼ਮ ਨਹੀਂ,
ਵਿੱਚ ਥਲਾਂ ਦੇ ਤੜਫਣਾ,
ਪ੍ਰੇਮ ਦੇ ਵਿੱਚ ਰਵਾ ਨੀ ਮਾਂ !

੬. ਮੇਰਾ ਇਮਾਨ ਬਣ ਚੁਕਾ,
ਮੇਰਾ ਜਹਾਨ ਬਣ ਚੁਕਾ,
ਸੱਧਰਾਂ ਸੁੱਟੀਆਂ ਸਭ ਲੁਟਾ,
ਕਾਸ ਦਾ ਲੁਕ ਲੁਕਾ ਨੀ ਮਾਂ !

੭. ਬੀਤ ਗਈ ਦੀ ਸਚ ਕੀ,
ਅੱਗੇ ਦੀ ਦੇਖੀ ਜਾਇਗੀ,
ਮੈਨੂੰ ਤੇ ਅੱਜ ਦੇ ਰੋਜ਼ ਦੀ,
ਮਿਲ ਗਈ ਦਵਾ ਨੀ ਮਾਂ !

-੧੦੭-