ਪੰਨਾ:ਕੇਸਰ ਕਿਆਰੀ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪. ਫ਼ਿਰਕੇਦਾਰੀ ਤੋਂ ਮੋੜ ਨਹੀਂ,
ਪਰ ਅਜਕਲ ਇਸ ਦੀ ਲੋੜ ਨਹੀਂ,
ਏਨੂੰ ਫੇਰ ਕਦੇ ਲਈ ਸਾਂਭ ਛਡੋ,
ਸਾਨੂੰ ਘੁੱਟ ਘੁੱਟ ਜੱਫੀਆਂ ਪਾਣ ਦਿਓ ।
ਬਾਬਾ ਜੀ ! ਹੁਣ ਤੇ……

੫. ਕੁਝ ਤਰਸ ਕਰੋ, ਇਨਸਾਫ਼ ਕਰੋ,
ਖ਼ਲਕਤ ਨੂੰ ਹੁਣ ਤੇ ਮਾਫ਼ ਕਰੋ,
ਸਾਨੂੰ ਪਾੜ ਪਾੜ ਕੇ ਨਾ ਮਾਰੋ,
ਕਿਤੇ ਕੱਠਿਆਂ ਬਹਿ ਕੇ ਖਾਣ ਦਿਓ ।
ਬਾਬਾ ਜੀ ! ਹੁਣ ਤੇ……

੬. ਜਿਸ ਰਬ ਨੇ ਪਾਟਕ ਪਾਇਆ ਹੈ,
ਜਿਨ ਨਫ਼ਰਤ ਕਰਨ ਸਿਖਾਇਆ ਹੈ,
ਓਨੂੰ ਡੋਬ ਸਮੁੰਦਰ ਖਾਰੇ ਵਿਚ,
ਸਾਨੂ ਸਾਂਝਾ ਤੰਬੂ ਤਾਣ ਦਿਓ ।
ਬਾਬਾ ਜੀ ! ਹੁਣ ਤੇ……

੭. ਜੋ ਸਾਈਂ ਸਭ ਵਿਚ ਵਸਦਾ ਹੈ,
ਜੋ ਦਿਲ ਵਸ ਕਰਨੇ ਦਸਦਾ ਹੈ,
ਸਾਨੂੰ ਓਸ ਪ੍ਰੇਮ ਦੀ ਮੂਰਤ ਦੇ
ਬੂਹੇ ਤੇ ਸੀਸ ਝੁਕਾਣ ਦਿਓ ।
ਬਾਬਾ ਜੀ ! ਹੁਣ ਤੇ……

-੧੧੫-