ਪੰਨਾ:ਕੇਸਰ ਕਿਆਰੀ.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਹਥ ਤੇ ਸਰਹੋਂ ਉਗਾ ਕੇ ਦਸ ਦੇ,
ਨਵਾਂ ਬਹਿਸ਼ਤ ਬਣਾ ਕੇ ਦਸ ਦੇ,
ਚੰਨਣ-ਬੂਟਾ ਬਣ ਵਿਚ ਹੋ ਕੇ,
ਮਹਿਕਣ ਤੋਂ ਸ਼ਰਮਾਨਾ ਏਂ ਕਿਉਂ ?

੬. ਤੂੰ ਦੁਨੀਆਂ ਦਾ, ਦੁਨੀਆਂ ਤੇਰੀ,
ਜੋ ਹੈਗਾ ਈ ਕਰ ਦੇ ਢੇਰੀ,
ਪਰਵਾਨੇ ਦੀ ਜੂਨੇ ਪੈ ਕੇ,
ਖੇਖਨ ਪਿਆ ਬਣਾਨਾ ਏਂ ਕਿਉਂ ?

੭. ਪ੍ਰੇਮ-ਗਲੀ ਵਿਚ ਖ਼ੂਨ ਵਹਾ ਦੇ,
ਬਿਜਲੀ ਵਾਂਗ ਕਰੰਟ ਦੁੜਾ ਦੇ,
ਭਰੀ ਸੁਰਾਹੀ ਨੂੰ ਉਲਟਾ ਦੇ,
ਚੁਲੀ ਚੁਲੀ ਵਰਤਾਨਾ ਏਂ ਕਿਉਂ ?

੮. ਤਰਦਾ ਰਹੁ, ਨ ਢੂੰਡ ਕਿਨਾਰਾ,
ਦੂਜਿਆਂ ਦੇ ਕੰਮ ਆ ਜਾ ਸਾਰਾ,
ਖ਼ਾਰ ਚੁਭਣ ਦੇ ਮਹਿਕ ਲੁਟਾਂਦਿਆਂ,
ਫੁਲ ਦਾ ਫ਼ਰਜ਼ ਭੁਲਾਨਾ ਏਂ ਕਿਉਂ ?

-੧੨੩-