ਪੰਨਾ:ਕੇਸਰ ਕਿਆਰੀ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੩. ਪਿਆਰ ਦੀਆਂ ਗੰਢਾਂ.

(ਗੀਤ ਕੱਵਾਲੀ)

ਪਿਆਰ ਦੀਆਂ ਗੰਢਾਂ ਨਾ ਖਿਸਕਾ ।
ਓੜਕਛੋਹਾ ਦਿਲ ਦਾ ਸ਼ੀਸ਼ਾ,
ਠੋਕਰ ਦੇਈਂ ਨ ਲਾ,
ਪਿਆਰ ਦੀਆਂ……

੧. ਤੇਰਾ ਮੇਰਾ ਪਿਆਰ ਪਿਆ ਸੀ,
ਇਸ ਨੂੰ ਜਤਨਾਂ ਨਾਲ ਲਿਆ ਸੀ,
ਡਾਢੇ ਮਹਿੰਗੇ ਭਾ,
ਪਿਆਰ ਦੀਆਂ……

੨. ਵੇਖੀਂ ਕਿਤੇ ਹਨੇਰ ਨ ਪਾਈਂ,
ਹਸਦਾ ਹਸਦਾ ਤਿਲਕ ਨ ਜਾਈਂ,
ਨੈਣ ਨੈਣਾਂ ਵਿਚ ਪਾ,
ਪਿਆਰ ਦੀਆਂ……

੩. ਬੜੇ ਚਿਰਾਂ ਦੀਆਂ ਪ੍ਰੀਤਾਂ ਲਗੀਆਂ,
ਸੀਨਿਆਂ ਅੰਦਰ ਲਾਟਾਂ ਜਗੀਆਂ,
ਦੇਈਂ ਨ ਕਿਤੇ ਬੁਝਾ,
ਪਿਆਰ ਦੀਆਂ……

੪. ਪ੍ਰੀਤ ਨਿਭਾਣੀ ਬੜੀ ਉਖੇਰੀ,
ਬੇਪਰਵਾਹ ਤਬੀਅਤ ਤੇਰੀ,
ਮੇਰਾ ਸੁਹਲ ਸੁਭਾ,
ਪਿਆਰ ਦੀਆਂ ਗੰਢਾਂ ਨਾ ਖਿਸਕਾ ।

-੧੨੭-